ਸੰਭਲ- ਉੱਤਰ ਪ੍ਰਦੇਸ਼ ਦੇ ਸੰਭਲ ’ਚ ਸਥਿਤ ਜਾਮਾ ਮਸਜਿਦ ’ਚ ਹਰਿਹਰ ਮੰਦਰ ਹੋਣ ਦੇ ਦਾਅਵੇ ਨੂੰ ਲੈ ਕੇ ਅਦਾਲਤ ’ਚ ਕੀਤੇ ਗਏ ਦਾਅਵਿਆਂ ਤੋਂ ਬਾਅਦ ਮਸਜਿਦ ’ਚ 2 ਪੜਾਵਾਂ ’ਚ ਸਰਵੇ ਕਰਾਇਆ ਗਿਆ ਸੀ। ਇਸ ਸਰਵੇ ਦੀ ਰਿਪੋਰਟ 29 ਨਵੰਬਰ ਨੂੰ ਅਦਾਲਤ ’ਚ ਪੇਸ਼ ਕੀਤੀ ਜਾਣੀ ਸੀ ਪਰ ਰਿਪੋਰਟ ਤਿਆਰ ਨਾ ਹੋ ਸਕਣ ਕਾਰਨ ਅਦਾਲਤ ਨੇ ਐਡਵੋਕੇਟ ਕਮਿਸ਼ਨਰ ਨੂੰ ਹੋਰ ਸਮਾਂ ਦਿੱਤਾ ਸੀ। ਹੁਣ ਇਸ ਰਿਪੋਰਟ ਨੂੰ 9 ਦਸੰਬਰ ਨੂੰ ਸੀਲ ਬੰਦ ਲਿਫਾਫੇ ’ਚ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਅਦਾਲਤ ਦੇ ਬਾਹਰ ਸਖਤ ਸੁਰੱਖਿਆ ਪ੍ਰਬੰਧ ਰੱਖੇ ਜਾਣਗੇ।
19 ਨਵੰਬਰ ਨੂੰ 8 ਲੋਕਾਂ ਵੱਲੋਂ ਸੁਪਰੀਮ ਕੋਰਟ ਦੇ ਵਕੀਲ ਵਿਸ਼ਨੂੰ ਸ਼ੰਕਰ ਜੈਨ ਨੇ ਅਦਾਲਤ ’ਚ ਇਹ ਦਾਅਵਾ ਕੀਤਾ ਸੀ ਕਿ ਸੰਭਲ ਦੀ ਜਾਮਾ ਮਸਜਿਦ ਪਹਿਲਾਂ ਹਰਿਹਰ ਮੰਦਰ ਸੀ। ਇਸ ਤੋਂ ਬਾਅਦ ਅਦਾਲਤ ਨੇ ਐਡਵੋਕੇਟ ਕਮਿਸ਼ਨਰ ਰਮੇਸ਼ ਸਿੰਘ ਰਾਘਵ ਨੂੰ ਦੋਵਾਂ ਪੱਖਾਂ ਦੀ ਹਾਜ਼ਰੀ ’ਚ ਮਸਜਿਦ ਦਾ ਸਰਵੇ ਕਰਨ ਦਾ ਹੁਕਮ ਦਿੱਤਾ ਸੀ। ਪਹਿਲੇ ਪੜਾਅ ਦਾ ਸਰਵੇ 19 ਨਵੰਬਰ ਨੂੰ ਹੋਇਆ ਪਰ ਰਾਤ ਦੇ ਸਮੇਂ ਅਤੇ ਭੀੜ ਦੇ ਦਬਾਅ ਕਾਰਨ ਸਰਵੇ ਪੂਰਾ ਨਹੀਂ ਹੋ ਸਕਿਆ ਸੀ। ਸਰਵੇ ਦੇ ਦੂਜੇ ਦਿਨ 24 ਨਵੰਬਰ ਨੂੰ ਜਦੋਂ ਸਰਵੇ ਸ਼ੁਰੂ ਕੀਤਾ ਗਿਆ ਤਾਂ ਹਿੰਸਾ ਭੜਕ ਗਈ। ਵਿਰੋਧ ਕਰ ਰਹੇ ਲੋਕਾਂ ਨੇ ਜੰਮ ਕੇ ਪਥਰਾਅ ਕੀਤਾ, ਫਾਇਰਿੰਗ ਕੀਤੀ ਅਤੇ ਕਈ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ।
ਸ਼ਰਦ ਪਵਾਰ ਨੇ EVM ਦੀ ਭਰੋਸੇਯੋਗਤਾ ’ਤੇ ਉਠਾਏ ਸਵਾਲ, ਭਾਜਪਾ ਨੇ ਕਿਹਾ-ਗੁੰਮਰਾਹ ਨਾ ਕਰੋ
NEXT STORY