ਜੰਮੂ– ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਕੋਵਿਡ-19 ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਸ਼ਨੀਵਾਰ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਵੀਕੈਂਡ ਦੌਰਾਨ ਗੈਰ-ਜ਼ਰੂਰੀ ਆਵਾਜਾਈ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਸੂਬੇ ’ਚ ਸ਼ੁੱਕਰਵਾਰ ਨੂੰ 2,456 ਨਵੇਂ ਮਾਮਲੇ ਸਾਹਮਣੇ ਆਏਸਨ। ਮੁੱਖ ਸਕੱਤਰ ਏ.ਕੇ. ਮਹਿਤਾ ਦੀ ਅਗਵਾਈ ’ਚ ਹੋਈ ਰਾਜ ਕਾਰਜਕਾਰੀ ਕਮੇਟੀ (ਐੱਸ.ਈ.ਸੀ.) ਦੀ ਬੈਠਕ ’ਚ ਲਏ ਗਏ ਫੈਸਲੇ ਦਾ ਐਲਾਨ ਕਰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਰਾਤ ਦਾ ਕਰਫਿਊ ਲਾਗੂ ਰਹੇਗਾ ਅਤੇ ਸਕੂਲ ਤੇ ਕਾਲਜਾਂ ’ਚ ਸਿੱਖਿਆ ਆਨਲਾਈਨ ਤਰੀਕੇ ਨਾਲ ਹੀ ਜਾਰੀ ਰਹੇਗੀ। ਕੋਵਿਡ-19 ਦੀ ਸਥਿਤੀ ਦੀ ਹਫਤਾਵਾਰ ਸਮੀਖਿਆ ਕਰਨ ਤੋਂ ਬਾਅਦ ਮਹਿਤਾ ਨੇ ਕਿਹਾ ਕਿ ਦੈਨਿਕ ਮਾਮਲਿਆਂ ਦੀ ਤੇਜ਼ੀ ਨਾਲ ਵਧਦੀ ਰਫਤਾਰ ਨੂੰ ਵੇਖਦੇ ਹਏ ਸਾਰੇ ਜ਼ਿਲ੍ਹਿਆ ’ਚ ਮੌਜੂਦਾ ਕੋਵਿਡ ਰੋਕਥਾਮ ਉਪਾਵਾਂ ਨੂੰ ਜਰੀ ਰੱਖਣ ਦੇ ਨਾਲ-ਨਾਲ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੈ।
ਮਹਿਤਾ ਨੇ ਆਪਣੇ ਹਾਲੀਆ ਆਦੇਸ਼ ’ਚ ਕਿਹਾ, ‘ਪੂਰੇ ਜੰਮੂ-ਕਸ਼ਮੀਰ ’ਚ ਵੀਕੈਂਡ ਦੌਰਾਨ ਗੈਰ-ਜ਼ਰੂਰੀ ਆਵਾਜਾਈ ’ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ।’ ਹਵਾਈ, ਰੇਲ ਅਤੇ ਸੜਕ ਮਾਰਗ ਰਾਹੀਂ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਆਉਣ ਵਾਲੇ ਬਿਨਾਂ ਲੱਛਣ ਵਾਲੇ ਲੋਕਾਂ ਨੂੰ ਸੂਬੇ ’ਚ ਐਂਟਰੀ ਲਈ ਆਰ.ਟੀ.-ਪੀ.ਸੀ.ਆਰ. ਜਾਂ ਰੈਪਿਡ ਐਂਟੀਜਨ ਜਾਂਚ ਦੀ ਲੋੜ ਨਹੀਂ ਹੋਵੇਗੀ ਪਰ ਉਨ੍ਹਾਂ ਕੋਲ ਕੋਵਿਡ-19 ਟੀਕਾਕਰਨ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਜਾਂ 72 ਘੰਟੇ ਪਹਿਲਾਂ ਦੀ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ।
ਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ, ਹੁਣ ਤੱਕ ਇੰਨੇ ਕਰੋੜ ਲੋਕਾਂ ਨੂੰ ਲੱਗੀ ਵੈਕਸੀਨ
NEXT STORY