ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ ਸ਼ਨੀਵਾਰ ਨੂੰ ਅੱਤਵਾਦੀਆਂ ਦੇ ਇਕ 'ਓਵਰਗ੍ਰਾਊਂਡ ਵਰਕਰ' (ਓਜੀਡਬਲਿਊ) ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਓਜੀਡਬਲਿਊ ਉਹ ਲੋਕ ਹੁੰਦੇ ਹਨ, ਜੋ ਅੱਤਵਾਦੀਆਂ ਨੂੰ ਸਾਮਾਨ ਉਪਲੱਬਧ ਕਰਵਾਉਂਦੇ ਹਨ ਅਤੇ ਗੁਪਤ ਗਤੀਵਿਧੀਆਂ ਚਲਾਉਣ 'ਚ ਉਨ੍ਹਾਂ ਦੀ ਮਦਦ ਕਰਦੇ ਹਨ।
ਅਧਿਕਾਰੀਆਂ ਅਨੁਸਾਰ, ਦੋਸ਼ੀ ਦੀ ਪਛਾਣ ਦੱਖਣ ਕਸ਼ਮੀਰ ਦੇ ਕਾਚੀਪੋਰਾ ਇਲਾਕੇ ਦੇ ਵਾਸੀ ਉਮਰ ਮਲਿਕ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਮਲਿਕ ਕੋਲੋਂ ਇਕ ਪਿਸਤੌਲ, 2 ਕਾਰਤੂਸ, ਇਕ ਮੈਗਜ਼ੀਨ, ਇਕ ਚੀਨੀ ਗ੍ਰਨੇਡ, ਇਕ ਪਾਕਿਸਤਾਨੀ ਗ੍ਰਨੇਡ ਅਤੇ ਇਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੈਨੂੰ ਕਿਸੇ ਵੀ FIR ਬਾਰੇ ਕੋਈ ਜਾਣਕਾਰੀ ਨਹੀਂ : ਸੰਦੀਪ ਪਾਠਕ
NEXT STORY