ਨਵੀਂ ਦਿੱਲੀ (ਏਜੰਸੀ)- ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਸਰਕਾਰ ਦੇ ਹੁਕਮਾਂ ਤੋਂ ਬਾਅਦ ਭਾਰਤ ਵਿੱਚ 8,000 ਖਾਤਿਆਂ ਨੂੰ ਬਲੌਕ ਕਰ ਦਿੱਤਾ ਹੈ। 'ਐਕਸ' ਨੇ ਕਿਹਾ ਕਿ ਉਸਨੂੰ ਭਾਰਤ ਸਰਕਾਰ ਤੋਂ ਆਦੇਸ਼ ਪ੍ਰਾਪਤ ਹੋਏ ਹਨ, ਜਿਸ ਵਿੱਚ ਉਸਨੂੰ ਭਾਰਤ ਵਿੱਚ 8,000 ਤੋਂ ਵੱਧ ਖਾਤਿਆਂ ਨੂੰ ਬਲਾਕ ਕਰਨ ਦੀ ਲੋੜ ਦੱਸੀ ਗਈ। ਇੱਥੇ ਦੱਸ ਦੇਈਏ ਕਿ ਇਹ ਕਦਮ ਭਾਰਤ-ਪਾਕਿਸਤਾਨ ਟਕਰਾਅ ਦੇ ਵਿਚਕਾਰ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ: ਪਾਕਿਸਤਾਨੀ ਕਾਮੇਡੀਅਨ 'ਤੇ ਆਖਿਰ ਕਿਉਂ ਭੜਕੇ ਪੰਜਾਬੀ ਅਦਾਕਾਰ ਬਿੰਨੂ ਢਿੱਲੋਂ, ਜਾਣੋ ਕੀ ਹੈ ਪੂਰਾ ਮਾਮਲਾ
ਇਸ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮ ਨੇ ਕਿਹਾ, "ਹੁਕਮ ਵਿਚ ਅੰਤਰਰਾਸ਼ਟਰੀ ਸਮਾਚਾਰ ਸੰਗਠਨਾਂ ਅਤੇ ਪ੍ਰਮੁੱਖ X-ਉਪਭੋਗਤਾਵਾਂ ਨਾਲ ਸਬੰਧਤ ਖਾਤਿਆਂ ਤੱਕ ਭਾਰਤ ਵਿੱਚ ਪਹੁੰਚ ਨੂੰ ਰੋਕਣ ਦੀ ਮੰਗ ਸ਼ਾਮਲ ਹੈ। ਜ਼ਿਆਦਾਤਰ ਮਾਮਲਿਆਂ ਵਿੱਚ, ਭਾਰਤ ਸਰਕਾਰ ਨੇ ਇਹ ਨਹੀਂ ਦੱਸਿਆ ਹੈ ਕਿ ਕਿਸੇ ਅਕਾਊਂਟ ਤੋਂ ਕਿਹੜੀ ਪੋਸਟ ਨੇ ਭਾਰਤ ਦੇ ਸਥਾਨਕ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਵੱਡੀ ਗਿਣਤੀ ਵਿੱਚ ਖਾਤਿਆਂ ਨੂੰ ਦੇਖਦੇ ਹੋਏ, ਸਾਨੂੰ ਖਾਤਿਆਂ ਨੂੰ ਬਲੌਕ ਕਰਨ ਦਾ ਕੋਈ ਸਬੂਤ ਜਾਂ ਤਰਕ ਨਹੀਂ ਮਿਲਿਆ। ਇਸ ਨੇ ਅੱਗੇ ਕਿਹਾ ਕਿ ਆਦੇਸ਼ਾਂ ਦੀ ਪਾਲਣਾ ਕਰਨ ਲਈ ਉਹ ਸਿਰਫ਼ ਭਾਰਤ ਵਿੱਚ ਹੀ ਖਾਸ ਖਾਤਿਆਂ ਨੂੰ ਫ੍ਰੀਜ਼ ਕਰ ਦੇਵੇਗਾ।"
ਇਹ ਵੀ ਪੜ੍ਹੋ: 'ਆਪ੍ਰੇਸ਼ਨ ਸਿੰਦੂਰ' ਤੋਂ ਬੌਖਲਾਈ 'ਸਨਮ ਤੇਰੀ ਕਸਮ' ਫੇਮ ਮਾਵਰਾ ਨੇ ਭਾਰਤ ਖਿਲਾਫ ਉਗਲਿਆ ਜ਼ਹਿਰ
ਉਸ ਦਾ ਕਹਿਣਾ ਸੀ, "ਅਸੀਂ ਉਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।" ਹਾਲਾਂਕਿ, ਅਸੀਂ ਭਾਰਤ ਸਰਕਾਰ ਦੀਆਂ ਮੰਗਾਂ ਨਾਲ ਅਸਹਿਮਤ ਹਾਂ। ਸਾਰੇ ਖਾਤਿਆਂ ਨੂੰ ਬਲੌਕ ਕਰਨਾ ਨਾ ਸਿਰਫ਼ ਬੇਲੋੜਾ ਹੈ, ਸਗੋਂ ਮੌਜੂਦਾ ਅਤੇ ਭਵਿੱਖੀ ਸਮੱਗਰੀ ਦੀ ਸੈਂਸਰਸ਼ਿਪ ਦੇ ਬਰਾਬਰ ਹੈ...''। 'ਐਕਸ' ਨੇ ਕਿਹਾ ਕਿ ਇਹ ਫੈਸਲਾ ਆਸਾਨ ਨਹੀਂ ਸੀ, ਪਰ "ਭਾਰਤ ਵਿੱਚ ਪਲੇਟਫਾਰਮ ਨੂੰ ਪਹੁੰਚਯੋਗ ਰੱਖਣਾ ਭਾਰਤੀ ਨਾਗਰਿਕਾਂ ਦੀ ਜਾਣਕਾਰੀ ਤੱਕ ਪਹੁੰਚ ਦੇ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਹੈ।" ਉਸ ਨੇ ਇਹ ਵੀ ਕਿਹਾ, "ਸਾਡਾ ਮੰਨਣਾ ਹੈ ਕਿ ਪਾਰਦਰਸ਼ਤਾ ਲਈ ਇਨ੍ਹਾਂ ਆਦੇਸ਼ਾਂ ਨੂੰ ਜਨਤਕ ਕਰਨਾ ਜ਼ਰੂਰੀ ਹੈ... ਹਾਲਾਂਕਿ, ਕਾਨੂੰਨੀ ਪਾਬੰਦੀਆਂ ਦੇ ਕਾਰਨ ਅਸੀਂ ਇਸ ਸਮੇਂ ਆਦੇਸ਼ਾਂ ਨੂੰ ਪ੍ਰਕਾਸ਼ਿਤ ਕਰਨ ਵਿੱਚ ਅਸਮਰੱਥ ਹਾਂ।" ਐਕਸ ਨੇ ਕਿਹਾ ਕਿ ਉਹ ਕੰਪਨੀ ਲਈ ਉਪਲਬਧ ਸਾਰੇ ਸੰਭਵ ਕਾਨੂੰਨੀ ਤਰੀਕਿਆਂ ਦੀ ਪੜਚੋਲ ਕਰ ਰਿਹਾ ਹੈ।
ਇਹ ਵੀ ਪੜ੍ਹੋ: 'ਆਪ੍ਰੇਸ਼ਨ ਸਿੰਦੂਰ' 'ਤੇ ਬੋਲੀ ਪਹਿਲਗਾਮ 'ਚ ਮਾਰੇ ਗਏ ਨੇਵੀ ਅਫਸਰ ਦੀ ਪਤਨੀ ਹਿਮਾਂਸ਼ੀ, ਸਰਕਾਰ ਨੂੰ ਕੀਤੀ ਇਹ ਬੇਨਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ-ਪਾਕਿਸਤਾਨ ਤਣਾਅ : ਹਵਾਈ ਸਫਰ ਕਰਨ ਵਾਲਿਆਂ ਲਈ ਐਡਵਾਇਜ਼ਰੀ ਜਾਰੀ
NEXT STORY