ਸ਼੍ਰੀਨਗਰ- ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਮੰਗਲਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੇ ਮਿਆਂਮਾਰ 'ਚ ਨੇਤਾਵਾਂ ਨੂੰ ਹਿਰਾਸਤ 'ਚ ਲਏ ਜਾਣ ਅਤੇ ਤਖਤਾਪਲਟ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ ਪਰ ਜੰਮੂ ਕਸ਼ਮੀਰ 'ਚ ਇਸੇ ਤਰਜ 'ਤੇ ਧਾਰਾ 370 ਹਟਾਉਣ 'ਤੇ ਉਸ ਨੂੰ ਕੋਈ ਪਛਤਾਵਾ ਨਹੀਂ ਹੈ।
ਇਹ ਵੀ ਪੜ੍ਹੋ : ਭਾਰਤ ਨੇ ਮਿਆਂਮਾਰ 'ਚ ਤਖਤਾਪਲਟ 'ਤੇ ਚਿੰਤਾ ਜ਼ਾਹਰ ਕੀਤੀ, ਹਾਲਾਤ 'ਤੇ ਨੇੜਿਓਂ ਰੱਖ ਰਿਹੈ ਨਜ਼ਰ
ਮੁਫ਼ਤੀ ਉਨ੍ਹਾਂ ਰਿਪੋਰਟਾਂ 'ਤੇ ਪ੍ਰਤੀਕਿਰਿਆ ਦੇ ਰਹੀ ਸੀ, ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਵਿਦੇਸ਼ ਮੰਤਰਾਲਾ ਨੇ ਮਿਆਂਮਾਰ 'ਚ ਫ਼ੌਜ ਦੇ ਤਖਤਾਪਲਟ ਅਤੇ ਰਾਜਨੇਤਾਵਾਂ ਨੂੰ ਹਿਰਾਸਤ 'ਚ ਲਏ ਜਾਣ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਕਾਨੂੰਨ ਅਤੇ ਲੋਕਤੰਤਰੀ ਪ੍ਰਕਿਰਿਆ ਦਾ ਸ਼ਾਸਨ ਬਰਕਰਾਰ ਰਹਿਣਾ ਚਾਹੀਦਾ।
ਰਾਹੁਲ ਦੇ 'ਤਾਨਾਸ਼ਾਹ' ਵਾਲੇ ਬਿਆਨ 'ਤੇ ਜਾਵਡੇਕਰ ਦਾ ਮੋੜਵਾਂ ਜਵਾਬ- 'M ਨਾਲ ਹੀ ਮਹਾਤਮਾ ਗਾਂਧੀ'
NEXT STORY