ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਬੜਗਾਮ ਜ਼ਿਲ੍ਹੇ 'ਚ ਪੁਲਸ ਨੇ ਮੰਗਲਵਾਰ ਨੂੰ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹੀਦੀਨ ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ 'ਤੇ ਪੁਲਸ, ਰਾਸ਼ਟਰੀ ਰਾਈਫਲ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਜਵਾਨਾਂ ਨੇ ਬੜਗਾਮ ਦੇ ਪਾਖੇਰਪੋਰਾ 'ਚ ਸਾਂਝੀ ਚੌਕੀ ਸਥਾਪਤ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਦਸਤਿਆਂ ਨੇ ਅੱਤਵਾਦੀਆਂ ਨੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਤਿੰਨਾਂ ਦੀ ਪਛਾਣ ਮੇਹਰਾਜੁਦੀਨ ਕੁਮਾਰ, ਤਾਹਿਰ ਕੁਮਾਰ ਅਤੇ ਸਾਹਿਲ ਹੁਰਰ ਦੇ ਰੂਪ 'ਚ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਕਬਜ਼ੇ ਤੋਂ ਗੋਲਾ-ਬਾਰੂਦ ਤੋਂ ਇਲਾਵਾ ਏ.ਕੇ.-47 ਦੇ 20 ਕਾਰਤੂਸ, 2 ਡਿਟੋਨੇਟਰ ਅਤੇ ਹਿਜ਼ਬੁਲ ਦੇ 15 ਪੋਸਟਰ ਬਰਾਮਦ ਹੋਏ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਖੇਤਰ 'ਚ ਸਰਗਰਮ ਇਹ ਸਮੂਹ ਹਿਜ਼ਬੁਲ ਦੇ ਸਰਗਰਮ ਅੱਤਵਾਦੀਆਂ ਨੂੰ ਸਾਮਾਨ ਪਹੁੰਚਾਉਣ ਅਤੇ ਆਸਰਾ ਦੇਣ 'ਚ ਸ਼ਾਮਲ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਸੰਦਰਭ 'ਚ ਚਰਾਰ-ਏ-ਸ਼ਰੀਫ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮੋਟਰਸਾਈਕਲ 'ਤੇ ਜਾ ਰਿਹਾ ਸੀ ਪੱਤਰਕਾਰ, ਬਦਮਾਸ਼ਾਂ ਨੇ ਵਿਚਕਾਰ ਸੜਕ 'ਤੇ ਮਾਰੀ ਗੋਲੀ
NEXT STORY