ਸ਼੍ਰੀਨਗਰ — ਜੰਮੂ ਕਸ਼ਮੀਰ 'ਚ ਹੋਣ ਵਾਲੇ ਇੰਵੈਸਟਰਸ ਸਮਿਟ ਨੂੰ ਹਾਲ ਹੀ 'ਚ ਮੁਅੱਤਲ ਕਰ ਦਿੱਤਾ ਗਿਆ ਸੀ, ਜਿਸ ਨੂੰ ਸਾਲ 2020 ਤਕ ਟਾਲ ਦਿੱਤਾ ਗਿਆ ਹੈ। ਹੁਣ ਅਗਲੇ ਸਾਲ ਇੰਵੈਸਟਰਸ ਸਮਿਟ ਦਾ ਆਯੋਜਨ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਇਸ ਨਾਲ ਉਦਯੋਗ ਤੇ ਵਪਾਰ ਵਿਭਾਗ ਨੂੰ ਸਮਿਟ 'ਚ ਨਿਵੇਸ਼ਕਾਂ ਦੀ ਮਜ਼ਬੂਤ ਹਿੱਸੇਦਾਰੀ ਲਈ ਜ਼ਰੂਰੀ ਤਿਆਰੀ ਕਰਨ ਲਈ ਵੀ ਉਚਿਤ ਸਮਾਂ ਮਿਲੇਗਾ।
ਦਰਅਸਲ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਇੰਵੈਸਟਰਸ ਸਮਿਟ ਦਾ ਆਯੋਜਨ ਅਕਤੂਬਰ 'ਚ ਕੀਤਾ ਜਾਣ ਵਾਲਾ ਸੀ। ਹਾਲਾਂਕਿ ਬਾਅਦ 'ਚ ਇਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਲ ਇੰਨਵੈਸਟਰ ਸਮਿਟ ਦਾ ਆਯੋਜਨ ਅਕਤੂਬਰ 'ਚ ਕੀਤਾ ਜਾਣ ਵਾਲਾ ਸੀ। ਸੂਤਰਾਂ ਮੁਤਾਬਕ ਪਹਿਲਾਂ 12-14 ਅਕਤੂਬਰ ਨੂੰ ਇਹ ਸਮਿਟ ਹੋਣਾ ਸੀ, ਪਰ ਮਾਹੌਲ ਅਨੁਕੂਲ ਨਹੀਂ ਹੈ। ਜੰਮੂ ਕਸ਼ਮੀਰ ਦੇ ਪ੍ਰਧਾਨ ਸਕੱਤਰ ਐੱਨ.ਕੇ. ਚੌਧਰੀ ਨੇ ਕਿਹਾ ਸੀ ਕਿ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਅਕਤੂਬਰ 12 ਤੋਂ 14 ਵਿਚਾਲੇ ਗਲੋਬਲ ਇੰਵੈਸਟਰਸ ਸਮਿਟ ਆਯੋਜਿਤ ਕਰਨ ਦਾ ਫੈਸਲਾ ਲਿਆ।
ਪਾਕਿ ਨੇ ਮੁੜ ਕੀਤੀ ਜੰਗਬੰਦੀ ਦੀ ਉਲੰਘਣਾ, ਪੁੰਛ 'ਚ ਕੀਤੀ ਗੋਲੀਬਾਰੀ
NEXT STORY