ਜੰਮੂ-ਕਸ਼ਮੀਰ—ਜੰਮੂ-ਕਸ਼ਮੀਰ 'ਚ ਵੀਰਵਾਰ ਨੂੰ ਇਕ ਯਾਤਰੀ ਬੱਸ 'ਤੇ ਹੋਏ ਗ੍ਰਨੇਡ ਹਮਲੇ 'ਚ ਜੰਮੂ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਪ੍ਰੈਸ ਕਾਨਫਰੰਸ ਕਰ ਦੱਸਿਆ ਕਿ ਜੰਮੂ ਬੱਸ ਹਮਲੇ 'ਚ ਹਿਜ਼ਬੁਲ ਦਾ ਹੱਥ ਹੈ। ਪੁਲਸ ਨੇ ਹਿਜਬੁਲ ਦੇ ਕਮਾਂਡਰ ਯਾਸਿਰ ਜਾਵੀਦ ਭੱਟ ਨੂੰ ਗ੍ਰਿਫਤਾਰ ਕੀਤਾ ਹੈ।
ਗ੍ਰਿਫਤਾਰੀ ਤੋਂ ਬਾਅਦ ਯਾਸਿਰ ਨੇ ਆਪਣਾ ਗੁਨਾਹ ਕਬੂਲ ਲਿਆ ਹੈ, ਉਸ ਨੇ ਦੱਸਿਆ ਕਿ ਹਿਜਬੁਲ ਕਮਾਂਡਰ ਦੇ ਕਹਿਣ 'ਤੇ ਹੀ ਗ੍ਰਨੇਡ ਸੁੱਟਿਆ। ਦੱਸ ਦਈਏ ਕਿ ਵੀਰਵਾਰ ਸਵੇਰੇ ਇਕ ਯਾਤਰੀ ਬੱਸ 'ਤੇ ਗ੍ਰਨੇਡ ਹਮਲਾ ਹੋਇਆ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 36 ਲੋਕ ਜ਼ਖਮੀ ਹੋ ਗਏ। ਇਸ ਤੋਂ ਬਾਅਦ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਅਤੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਯੂ. ਪੀ: ਮਹਾਂਗਠਜੋੜ 'ਚ ਸ਼ਾਮਿਲ ਹੋ ਸਕਦੀ ਹੈ ਕਾਂਗਰਸ
NEXT STORY