ਜੰਮੂ- ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਐਤਵਾਰ ਨੂੰ ਕਿਹਾ ਕਿ ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਬਨਿਹਾਲ ਕਸਬੇ ਤੱਕ 4-ਲੇਨ ਬਾਈਪਾਸ ਦਾ ਕੰਮ ਸਫ਼ਲਤਾਪੂਰਵਕ ਪੂਰਾ ਹੋ ਗਿਆ ਹੈ। ਸ਼੍ਰੀ ਗਡਕਰੀ ਨੇ 'ਐਕਸ' 'ਤੇ ਪੋਸਟ ਕੀਤਾ,''ਜੰਮੂ ਕਸ਼ਮੀਰ 'ਚ ਅਸੀਂ 224.44 ਕਰੋੜ ਰੁਪਏ ਦੀ ਲਾਗਤ ਨਾਲ ਬਨਿਹਾਲ ਕਸਬੇ ਤੱਕ 4-ਲੇਨ, 2.35 ਕਿਲੋਮੀਟਰ ਲੰਬੇ ਬਾਈਪਾਸ ਦਾ ਕੰਮ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ।'' ਉਨ੍ਹਾਂ ਕਿਹਾ,''ਐੱਨ.ਐੱਚ.-44 ਦੇ ਰਾਮਬਨ-ਬਨਿਹਾਲ ਸੈਕਸ਼ਨ 'ਤੇ ਰਣਨੀਤਕ ਰੂਪ ਨਾਲ ਸਥਿਤ ਇਸ ਬਾਈਪਾਸ 'ਚ 1,513 ਮੀਟਰ ਲੰਬੇ ਚਾਰ ਪੁਲ ਅਤੇ ਤਿੰਨ ਪੁਲੀਆ ਹਨ, ਜੋ ਸੜਕ ਕਿਨਾਰੇ ਦੇ ਬਜ਼ਾਰਾਂ ਅਤੇ ਦੁਕਾਨਾਂ ਕਾਰਨ ਹੋਣ ਵਾਲੀਆਂ ਲਗਾਤਾਰ ਰੁਕਾਵਟਾਂ ਨੂੰ ਪ੍ਰਭਾਵੀ ਢੰਗ ਨਾਲ ਦੂਰ ਕਰਦੇ ਹਨ।''
ਕੇਂਦਰੀ ਮੰਤਰੀ ਨੇ ਅੱਗੇ ਪੋਸਟ ਕੀਤਾ,''ਸ਼ੁਰੂਆਤ 'ਚ 2-ਲੇਨ ਟਰੈਫਿਕ ਜਾਰੀ ਕੀਤਾ ਜਾਵੇਗਾ ਅਤੇ ਜੰਕਸ਼ਨ ਵਿਕਾਸ ਤੋਂ ਬਾਅਦ 15 ਦਿਨਾਂ ਦੇ ਅੰਦਰ 4-ਲੇਨ ਟਰੈਫਿਕ ਜਾਰੀ ਕੀਤਾ ਜਾਵੇਗਾ।'' ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਬੁਨਿਆਦੀ ਢਾਂਚਾ ਬਿਨਾਂ ਰੁਕਾਵਟ ਆਵਾਜਾਈ ਪ੍ਰਵਾਹ ਯਕੀਨੀ ਕਰਦਾ ਹੈ, ਜਿਸ ਨਾਲ ਕਸ਼ਮੀਰ ਘਾਟੀ ਦੇ ਰਸਤੇ 'ਚ ਸੈਲਾਨੀਆਂ ਅਤੇ ਰੱਖਿਆ ਵਾਹਨਾਂ ਦੋਵਾਂ ਲਈ ਯਾਤਰਾ ਦਾ ਸਮਾਂ ਅਤੇ ਭੀੜ ਕਾਫ਼ੀ ਘੱਟ ਹੋ ਜਾਂਦੀ ਹੈ। ਸ਼੍ਰੀ ਗਡਕਰੀ ਨੇ ਇਕ ਪੋਸਟ 'ਚ ਕਿਹਾ,''ਖੇਤਰੀ ਸੰਪਰਕ 'ਚ ਸੁਧਾਰ ਤੋਂ ਇਲਾਵਾ, ਇਹ ਬਾਈਪਾਸ ਰਾਸ਼ਟਰੀ ਸੁਰੱਖਿਆ ਰਸਦ ਨੂੰ ਮਜ਼ਬੂਤ ਕਰਦਾ ਹੈ ਅਤੇ ਖੇਤਰ 'ਚ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਨੂੰ ਵਧਾਉਂਦਾ ਹੈ।''
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ਰਾਬ ਮੌਸਮ ਕਾਰਨ ਦਿੱਲੀ ਹਵਾਈ ਅੱਡੇ 'ਤੇ 100 ਤੋਂ ਵੱਧ ਉਡਾਣਾਂ ਦੇ ਸੰਚਾਲਨ 'ਚ ਦੇਰੀ
NEXT STORY