ਜੰਮੂ- ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਜੀ.ਸੀ. ਮੁਰਮੂ ਦੇ ਇਕ ਸਲਾਹਕਾਰ ਦੀ ਪਤਨੀ ਅਤੇ ਬੇਟੇ 'ਚ ਕੋਵਿਡ-19 ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਲਾਹਕਾਰ ਰਿਆਸੀ ਜ਼ਿਲ੍ਹੇ ਦੇ ਵਿਸ਼ੇਸ਼ ਸੁਵਿਧਾ ਹਸਪਤਾਲ 'ਚ ਆਈਸੋਲੇਟ 'ਚ ਹੈ। ਉਸੇ ਹਸਪਤਾਲ 'ਚ ਉਨ੍ਹਾਂ ਦੀ ਪਤਨੀ ਅਤੇ ਬੇਟੇ ਨੂੰ ਵੀ ਰੱਖਿਆ ਗਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਸਲਾਹਕਾਰ ਦੀ ਪਤਨੀ ਅਤੇ ਬੇਟਾ ਕੁਝ ਦਿਨ ਪਹਿਲਾਂ ਹੀ ਦਿੱਲੀ ਤੋਂ ਆਏ ਸਨ ਅਤੇ ਇਕ ਗੈਸਟ ਹਾਊਸ 'ਚ ਰੁਕੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਮੂਨਿਆਂ ਦੇ ਜਾਂਚ ਨਤੀਜੇ ਐਤਵਾਰ ਰਾਤ ਨੂੰ ਆਏ, ਜਿਸ 'ਚ ਉਹ ਇਨਫੈਕਟਡ ਪਾਏ ਗਏ। ਸਲਾਹਕਾਰ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਗੈਸਟ ਹਾਊਸ 'ਚ ਉਨ੍ਹਾਂ ਦੋਹਾਂ ਦੇ ਸੰਪਰਕ 'ਚ ਆਏ ਲੋਕਾਂ ਦਾ ਪਤਾ ਲਗਾ ਕੇ ਨਮੂਨੇ ਇਕੱਠੇ ਕੀਤੇ ਜਾਣਗੇ।
ਜੈੱਟ ਏਅਰਵੇਜ਼ ਨੇ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਲਿਆਉਣ ਲਈ 2 ਬੋਇੰਗ ਜਹਾਜ਼ਾਂ ਦੀ ਕੀਤੀ ਪੇਸ਼ਕਸ਼
NEXT STORY