ਜੰਮੂ- ਜੰਮੂ ਕਸ਼ਮੀਰ ਵਿਧਾਨ ਸਭਾ ਦੇ ਸਪੀਕਰ ਅਬਦੁੱਲ ਰਹੀਮ ਰਾਥਰ ਨੇ ਬੁੱਧਵਾਰ ਨੂੰ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ। ਦੱਸਣਯੋਗ ਹੈ ਕਿ ਵਿਧਾਨ ਸਭਾ ਦਾ 21 ਦਿਨਾ ਸੈਸ਼ਨ ਤਿੰਨ ਮਾਰਚ ਨੂੰ ਐੱਲ.ਜੀ. ਦੇ ਭਾਸ਼ਣ ਨਾਲ ਸ਼ੁਰੂ ਹੋਇਆ ਅਤੇ ਬੁੱਧਵਾਰ ਦੁਪਹਿਰ ਖ਼ਤਮ ਹੋ ਗਿਆ। ਸਪੀਕਰ ਨੇ ਸਦਨ ਨੂੰ ਸੂਚਿਤ ਕੀਤਾ ਕਿ ਸੈਸ਼ਨ ਦੌਰਾਨ, 1355 ਪ੍ਰਸ਼ਨ ਪ੍ਰਾਪਤ ਹੋਏ। ਇਸ ਸੈਸ਼ਨ ਦੌਰਾਨ 154 ਮੁੱਖ ਪ੍ਰਸ਼ਨ ਚੁੱਕੇ ਗਏ, ਜਦੋਂ ਕਿ 353 ਪੂਰਕ ਪ੍ਰਸ਼ਨਾਂ ਦਾ ਉੱਤਰ ਦਿੱਤਾ ਗਿਆ। ਉਨ੍ਹਾਂ ਨੇ ਸਦਨ ਨੂੰ ਦੱਸਿਆ ਕਿ 1738 ਕਟੌਤੀ ਪ੍ਰਸਤਾਵ ਵੀ ਪ੍ਰਾਪਤ ਹੋਏ ਅਤੇ 1731 'ਤੇ ਚਰਚਾ ਕੀਤੀ ਗਈ। ਸਪੀਕਰ ਨੇ ਸਦਨ ਨੂੰ ਦੱਸਿਆ ਕਿ ਤਿੰਨ ਸਰਕਾਰੀ ਬਿੱਲ ਪ੍ਰਾਪਤ ਹੋਏ ਅਤੇ ਬਾਅਦ 'ਚ ਸਦਨ ਵਲੋਂ ਪਾਸ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ 33 ਨਿੱਜੀ ਮੈਂਬਰ ਬਿੱਲ ਵੀ ਪ੍ਰਾਪਤ ਹੋਏ ਅਤੇ ਕੰਮ ਲਈ ਸੂਚੀਬੱਧ ਕੀਤੇ ਗਏ। ਸਪੀਕਰ ਨੇ ਸਦਨ ਨੂੰ ਦੱਸਿਆ ਕਿ ਵਿਧਾਨ ਸਭਾ ਸਕੱਤਰੇਤ ਨੂੰ 78 ਧਿਆਨ ਦਿਵਾਊ ਪ੍ਰਸਤਾਵ ਪ੍ਰਾਪਤ ਹੋਏ, ਜਿਨ੍ਹਾਂ 'ਚੋਂ 23 ਨੂੰ ਕੰਮ ਲਈ ਸੂਚੀਬੱਧ ਕੀਤਾ ਗਿਆ ਅਤੇ 34 ਨੂੰ ਰੱਦ ਕਰ ਦਿੱਤਾ ਗਿਆ। ਸਪੀਕਰ ਨੇ ਕਹਿਾ ਕਿ 21 ਦਿਨ ਬਜਟ ਸੈਸ਼ਨ 2025 ਦੌਰਾਨ ਦੇਸ਼ ਦਾ ਦੂਜਾ ਸਭ ਤੋਂ ਲੰਬਾ ਬਜਟ ਸੈਸ਼ਨ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਸੈਸ਼ਨ ਦੌਰਾਨ 109 ਪ੍ਰਸਤਾਵ ਪ੍ਰਾਪਤ ਹੋਏ, ਜਿਨ੍ਹਾਂ 'ਚੋਂ 85 ਸਵੀਕਾਰ ਕੀਤੇ ਗਏ ਅਤੇ 14 ਨੂੰ ਕੰਮ ਲਈ ਸੂਚੀਬੱਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਦੌਰਾਨ 39 ਘੰਟਿਆਂ ਤੋਂ ਵੱਧ ਸਮਾਂ ਵਰਤਿਆ ਗਿਆ। ਉਨ੍ਹਾਂ ਨੇ ਵਿਧਾਨ ਸਭਾ ਦੀ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ 'ਚ ਸਹਿਯੋਗ ਦੇਣ ਲਈ ਸਾਰੇ ਵਿਧਾਨ ਸਭਾ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਬਜਟ ਸੈਸ਼ਨ ਦੌਰਾਨ ਸੂਚਨਾ ਵਿਭਾਗ, ਵਿਧਾਨ ਸਭਾ ਸਕੱਤਰੇਤ, ਸਿਹਤ ਵਿਭਾਗ, ਰੇਡੀਓ, ਦੂਰਦਰਸ਼ਨ, ਜੰਮੂ-ਕਸ਼ਮੀਰ ਪੁਲਸ, ਮੀਡੀਆ ਅਤੇ ਹੋਰ ਹਿੱਸੇਦਾਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਲਕੇ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਬੈਂਕ ਤੇ ਸਰਕਾਰੀ ਦਫਤਰ
NEXT STORY