ਨਵੀਂ ਦਿੱਲੀ- 18ਵੀਂ ਲੋਕ ਸਭਾ ਦੇ 6ਵੇਂ ਸੈਸ਼ਨ 'ਚ ਸਦਨ ਦੀ ਉਤਪਾਦਕਤਾ 111 ਫੀਸਦੀ ਰਹੀ ਅਤੇ ਇਸ ਦੌਰਾਨ ਕਈ ਮਹੱਤਵਪੂਰਨ ਬਿੱਲ ਪਾਸ ਕੀਤੇ ਗਏ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸ਼ੁੱਕਰਵਾਰ ਨੂੰ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਮੈਂਬਰਾਂ ਨੂੰ ਸੂਚਿਤ ਕਰਦੇ ਹੋਏ ਕਿਹਾ ਕਿ ਹੁਣ ਅਸੀਂ 18ਵੀਂ ਲੋਕ ਸਭਾ ਦੇ 6ਵੇਂ ਸੈਸ਼ਨ ਦੀ ਸਮਾਪਤੀ ਵੱਲ ਆ ਗਏ ਹਾਂ।
ਉਨ੍ਹਾਂ ਕਿਹਾ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਸ ਸੈਸ਼ਨ 'ਚ ਸਦਨ ਦੀ ਉਤਪਾਦਕਤਾ ਲਗਭਗ 111 ਫੀਸਦੀ ਰਹੀ। ਇਸ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਸਾਰੇ ਮੈਂਬਰਾਂ ਨੇ ਦੇਰ ਰਾਤ ਤੱਕ ਸਦਨ ਚਲਾਉਣ 'ਚ ਸਹਿਯੋਗ ਕੀਤਾ, ਇਸ ਲਈ ਧੰਨਵਾਦ ਕਰਦਾ ਹਾਂ। ਉਸ ਤੋਂ ਬਾਅਦ ਸਪੀਕਰ ਨੇ ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ।
8th Pay Commission: ਵਧੀ ਹੋਈ ਤਨਖਾਹ ਬੈਂਕ ਖਾਤੇ 'ਚ ਕਦੋਂ ਜਮ੍ਹਾਂ ਹੋਵੇਗੀ? ਜਾਣੋ ਤਾਜ਼ਾ ਅਪਡੇਟਸ
NEXT STORY