ਸ਼੍ਰੀਨਗਰ- ਜੰਮੂ ਅਤੇ ਸ੍ਰੀਨਗਰ 'ਚ ਤਾਜ਼ਾ ਬਰਫਬਾਰੀ ਅਤੇ ਮੀਂਹ ਕਾਰਨ 300 ਕਿਲੋਮੀਟਰ ਲੰਬਾ ਨੈਸ਼ਨਲ ਹਾਈਵੇਅ ਆਵਾਜ਼ਾਈ ਲਈ ਫਿਰ ਤੋਂ ਅੱਜ ਬੰਦ ਹੋ ਗਿਆ ਹੈ। ਰਿਪੋਰਟ ਮੁਤਾਬਕ ਅੱਜ ਸ਼੍ਰੀਨਗਰ ਤੋਂ ਜੰਮੂ ਲਈ ਇੱਕ ਪਾਸੇ ਟ੍ਰੈਫਿਕ ਸ਼ੁਰੂ ਹੋਣੀ ਸੀ ਪਰ ਨੈਸ਼ਨਲ ਹਾਈਵੇਅ 'ਤੇ ਜ਼ਮੀਨ ਖਿਸਕਣ ਨਾਲ ਟ੍ਰੈਫਿਕ ਵਿਭਾਗ ਨੂੰ ਆਵਾਜ਼ਾਈ ਬੰਦ ਕਰਨੀ ਪਈ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਪੂਰੀ ਰਾਤ ਮੀਂਹ ਪਿਆ ਅਤੇ ਬੁੱਧਵਾਰ ਨੂੰ ਸਵੇਰੇ ਬਰਫਬਾਰੀ ਸ਼ੁਰੂ ਹੋ ਗਈ। ਰਾਮਸੂ-ਰਾਮਬਣ ਖੇਤਰਾਂ 'ਚ ਜਗ੍ਹਾਂ-ਜਗ੍ਹਾਂ ਸ਼ੁਟਿੰਗ ਸਟੋਨ ਦੀ ਵੀ ਖਬਰ ਹੈ। ਵਿਭਾਗ ਮੁਤਾਬਕ ਮੌਸਮ 'ਚ ਸੁਧਾਰ ਤੋਂ ਬਾਅਦ ਟ੍ਰੈਫਿਕ ਬਹਾਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਿਛਲੇ ਹਫਤੇ ਤੋਂ ਜੰਮੂ-ਸ਼੍ਰੀਨਗਰ ਹਾਈਵੇਅ ਸੱਤ ਦਿਨਾਂ ਤੱਕ ਬੰਦ ਰਿਹਾ ਅਤੇ ਉਸ ਤੋਂ ਬਾਅਦ ਜਦੋਂ ਖੁੱਲਿਆ ਤਾਂ ਵੀ ਟ੍ਰੈਫਿਕ ਇੱਕ ਪਾਸੇ ਹੀ ਰਿਹਾ ਕਿਉਂਕਿ ਰਸਤੇ 'ਚ ਕਾਫੀ ਗੱਡੀਆਂ ਫਸੀਆਂ ਹੋਈਆ ਸੀ।
ਕਿਸਾਨਾਂ ਲਈ ਖੁਸ਼ਖਬਰੀ, ਦਿੱਲੀ ਦੇ ਸੀ. ਐੱਮ. ਕੇਜਰੀਵਾਲ ਨੇ ਲਿਆ ਵੱਡਾ ਫੈਸਲਾ
NEXT STORY