ਨੈਸ਼ਨਲ ਡੈਸਕ : ਭਵਿੱਖ ਦੀਆਂ ਹੋਣ ਵਾਲੀਆਂ ਘਟਨਾਵਾਂ ਬਾਰੇ ਪਹਿਲਾਂ ਤੋਂ ਦੱਸਣ (ਭਵਿੱਖਬਾਣੀ) ਲਈ ਮਸ਼ਹੂਰ ਬਾਬਾ ਵੇਂਗਾ ਅਤੇ ਨਾਸਤਰੇਦਮਸ ਨੇ ਹਮੇਸ਼ਾ ਲੋਕਾਂ ਵਿੱਚ ਉਤਸੁਕਤਾ ਪੈਦਾ ਕੀਤੀ ਹੈ। ਇਨ੍ਹਾਂ ਦੋਵਾਂ ਵਲੋਂ ਅਨੇਕਾ ਡਰਾਉਣੇ ਦਾਅਵੇ ਹੁਣ ਤਕ ਕਈ ਵਾਰ ਸੱਚ ਸਾਬਿਤ ਹੋ ਚੁੱਕੇ ਹਨ। ਇਨ੍ਹਾਂ ਦੋਵਾਂ ਦੀਆਂ ਭਵਿੱਖਬਾਣੀਆਂ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ।
ਇਸੇ ਤਰੀਕੇ ਦੀਆਂ ਭਵਿੱਖਬਾਣੀਆਂ ਲਈ ਮਸ਼ਹੂਰ ਜਪਾਨ ਦੀ ਕਲਾਕਾਰ ਅਤੇ ਭਵਿੱਖ ਦੱਸਣ ਵਾਲੀ ਰਿਓ ਤਾਤਸੁਕੀ ਵੀ ਹੈ। ਉਸ ਨੂੰ ਜਾਪਾਨ ਦੀ ਬਾਬਾ ਵੇਂਗਾ ਵੀ ਆਖਿਆ ਜਾਂਦਾ ਹੈ। ਰਿਓ ਦੇ ਮੁਤਾਬਕ, ਜੁਲਾਈ 2025 ਤੱਕ, ਦੁਨੀਆ ਵਿੱਚ ਇੱਕ ਹੋਰ ਵਿਨਾਸ਼ਕਾਰੀ ਆਫ਼ਤ ਆ ਸਕਦੀ ਹੈ, ਜੋ ਕਿ ਹੁਣ ਤੱਕ ਦੇ ਸਭ ਤੋਂ ਭਿਆਨਕ ਸੰਕਟਾਂ ਵਿੱਚੋਂ ਇੱਕ ਹੋਵੇਗੀ। ਰਿਓ ਤਾਤਸੁਕੀ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਪਹਿਲਾਂ ਵੀ ਸੱਚ ਹੋ ਚੁੱਕੀਆਂ ਹਨ ਅਤੇ ਇਸੇ ਕਰਕੇ ਉਨ੍ਹਾਂ ਦੀਆਂ ਚੇਤਾਵਨੀਆਂ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਰਿਹਾ ਹੈ। ਰਿਓ ਨੇ ਆਪਣੀਆਂ ਭਵਿੱਖਬਾਣੀਆਂ ਇਕ ਡਾਇਰੀ ਅੰਦਰ ਲਿਖੀਆਂ ਹੋਈਆਂ ਹਨ। ਉਸ ਵਲੋਂ ਜੁਲਾਈ 2025 ਲਈ ਇਕ ਬੇਹੱਦ ਡਰਾ ਦੇਣ ਵਾਲੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਨੇ ਹੁਣ ਪੂਰੀ ਦੁਨੀਆਂ ਨੂੰ ਸੋਚੀ ਪਾ ਦਿੱਤਾ ਹੈ।
ਰਿਓ ਦੀ ਡਾਇਰੀ ਵਿੱਚ ਦਰਜ ਨਵੀਂ ਭਵਿੱਖਬਾਣੀ ਅਨੁਸਾਰ, ਦੁਨੀਆ ਨੂੰ ਜੁਲਾਈ 2025 ਦੇ ਆਸਪਾਸ ਇੱਕ ਹੋਰ ਵਿਨਾਸ਼ਕਾਰੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਿਓ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਜੁਲਾਈ 2025 ਵਿੱਚ ਇੱਕ ਵੱਡੀ ਸੁਨਾਮੀ ਦੇਖੇਗੀ, ਜੋ ਕਿ 2011 ਵਿੱਚ ਜਾਪਾਨ ਵਿੱਚ ਆਈ ਸੁਨਾਮੀ ਨਾਲੋਂ ਤਿੰਨ ਗੁਣਾ ਵੱਡੀ ਹੋਵੇਗੀ। ਉਸ ਨੇ ਇਹ ਵੀ ਭਵਿੱਖਬਾਣੀ ਕੀਤੀ ਹੈ ਕਿ ਇਹ ਕੁਦਰਤੀ ਆਫ਼ਤ ਨਾ ਸਿਰਫ਼ ਜਾਪਾਨ ਨੂੰ ਪ੍ਰਭਾਵਿਤ ਕਰੇਗੀ ਸਗੋਂ ਫਿਲੀਪੀਨਜ਼, ਤਾਈਵਾਨ, ਇੰਡੋਨੇਸ਼ੀਆ ਅਤੇ ਹੋਰ ਬਹੁਤ ਸਾਰੀਆਂ ਥਾਵਾਂ ਨੂੰ ਵੀ ਪ੍ਰਭਾਵਿਤ ਕਰੇਗੀ।
ਭਾਵੇਂ ਇਸ ਸੁਨਾਮੀ ਦੇ ਜਾਪਾਨ ਦੇ ਨੇੜੇ ਆਉਣ ਦੀ ਚੇਤਾਵਨੀ ਦਿੱਤੀ ਗਈ ਹੈ, ਪਰ ਇਸਨੇ ਭਾਰਤ ਲਈ ਵੀ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਤੋਂ ਪਹਿਲਾਂ 26 ਦਸੰਬਰ ਨੂੰ ਭਾਰਤ ਨੂੰ ਵੀ ਇਸੇ ਤਰ੍ਹਾਂ ਦੀ ਵਿਨਾਸ਼ਕਾਰੀ ਸੁਨਾਮੀ ਦਾ ਸਾਹਮਣਾ ਕਰਨਾ ਪਿਆ ਸੀ। ਇਹ ਸੁਨਾਮੀ ਇੰਡੋਨੇਸ਼ੀਆ ਦੇ ਸਮੁੰਦਰੀ ਖੇਤਰ ਵਿੱਚ ਭੂਚਾਲ ਕਾਰਨ ਪੈਦਾ ਹੋਈ ਸੀ, ਪਰ ਇਸ ਤੋਂ ਪੈਦਾ ਹੋਈਆਂ ਵੱਡੀਆਂ ਸਮੁੰਦਰੀ ਲਹਿਰਾਂ ਨੇ ਦੱਖਣੀ ਭਾਰਤ ਦੇ ਕਈ ਸੂਬਿਆਂ ਵਿੱਚ ਭਾਰੀ ਤਬਾਹੀ ਮਚਾਈ ਸੀ।
ਕੀ ਹੁੰਦੀ ਹੈ ਸੁਨਾਮੀ
ਸੁਨਾਮੀ ਸਿਰਫ਼ ਪਾਣੀ ਦੀ ਇੱਕ ਵੱਡੀ ਲਹਿਰ ਨਹੀਂ ਹੈ ਹੁੰਦੀ, ਇਹ ਤਬਾਹੀ, ਪ੍ਰਵਾਸ ਅਤੇ ਸਿਹਤ ਸੰਕਟਕਾਲ ਲਿਆਉਂਦੀ ਹੈ, ਜੋ ਹਜ਼ਾਰਾਂ ਜਾਨਾਂ ਨੂੰ ਜੋਖਮ ਵਿੱਚ ਪਾਉਂਦੀ ਹੈ। ਇਸ ਨਾਲ ਸੱਟਾਂ, ਇਨਫੈਕਸ਼ਨ, ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਫੈਲਣਾ ਅਤੇ ਮਾਨਸਿਕ ਸਦਮਾ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਅਜਿਹੀ ਸਥਿਤੀ ਵਿੱਚ, ਭਾਰਤ ਸਮੇਤ ਬਹੁਤ ਸਾਰੇ ਦੇਸ਼ਾਂ ਲਈ ਸਮਾਂ ਆ ਗਿਆ ਹੈ ਕਿ ਉਹ ਨਾ ਸਿਰਫ਼ ਐਮਰਜੈਂਸੀ ਦਵਾਈਆਂ ਅਤੇ ਸਰੋਤ ਇਕੱਠੇ ਕਰਨ, ਸਗੋਂ ਸਿਖਲਾਈ ਪ੍ਰਾਪਤ ਸਟਾਫ਼, ਮਜ਼ਬੂਤ ਬੁਨਿਆਦੀ ਢਾਂਚਾ ਅਤੇ ਲਚਕਦਾਰ ਪ੍ਰਤੀਕਿਰਿਆ ਯੋਜਨਾਵਾਂ ਨੂੰ ਵੀ ਤਿਆਰ ਰੱਖਣ।
ਰਿਓ ਤਾਤਸੁਕੀ ਦੀਆਂ ਭਵਿੱਖਬਾਣੀਆਂ ਜੋ ਸੱਚ ਹੋਈਆਂ
- ਕੋਰੋਨਾ ਵਾਇਰਸ : ਰਿਓ ਨੇ 1995 ਵਿੱਚ ਆਪਣੀ ਡਾਇਰੀ ਵਿੱਚ ਲਿਖਿਆ ਸੀ ਕਿ 25 ਸਾਲਾਂ ਬਾਅਦ, ਯਾਨੀ 2020 ਵਿੱਚ, ਇੱਕ ਰਹੱਸਮਈ ਵਾਇਰਸ ਉੱਭਰੇਗਾ, ਜੋ ਅਪ੍ਰੈਲ ਵਿੱਚ ਆਪਣੇ ਸਿਖਰ 'ਤੇ ਪਹੁੰਚ ਜਾਵੇਗਾ, ਫਿਰ ਇਹ ਕੁਝ ਸਮੇਂ ਲਈ ਸ਼ਾਂਤ ਹੋ ਜਾਵੇਗਾ, ਪਰ 10 ਸਾਲਾਂ ਬਾਅਦ ਦੁਬਾਰਾ ਵਾਪਸ ਆ ਜਾਵੇਗਾ। ਉਸ ਸਮੇਂ ਉਸਦੀ ਭਵਿੱਖਬਾਣੀ ਨੇ ਲੋਕਾਂ ਦਾ ਧਿਆਨ ਨਹੀਂ ਖਿੱਚਿਆ, ਪਰ 2020 ਵਿੱਚ COVID-19 ਮਹਾਂਮਾਰੀ ਦੇ ਵਿਸ਼ਵ ਪੱਧਰ 'ਤੇ ਫੈਲਣ ਤੋਂ ਬਾਅਦ ਇਸ ਬਾਰੇ ਚਰਚਾ ਤੇਜ਼ ਹੋ ਗਈ।
- ਰਾਜਕੁਮਾਰੀ ਡਾਇਨਾ ਦੀ ਮੌਤ ਬਾਰੇ ਵੀ ਰਿਓ ਤਾਤਸੁਕੀ ਨੇ ਪਹਿਲਾਂ ਹੀ ਭਵਿੱਖ ਬਾਣੀ ਕਰ ਦਿੱਤੀ ਸੀ।
- ਰਿਓ ਨੇ 1991 ਵਿੱਚ ਫਰੈਡੀ ਮਰਕਰੀ ਦੀ ਮੌਤ ਦੀ ਭਵਿੱਖਬਾਣੀ ਕੀਤੀ, ਜਿਸਦੀ ਕੁਝ ਮਹੀਨਿਆਂ ਬਾਅਦ ਏਡਜ਼ ਨਾਲ ਮੌਤ ਹੋ ਗਈ।
- ਆਖਿਆ ਜਾਂਦਾ ਹੈ ਕਿ ਰਿਓ ਨੇ 1995 ਵਿੱਚ ਇੱਕ ਭੂਚਾਲ ਦਾ ਸੁਪਨਾ ਦੇਖਿਆ, ਜਿਸਦੇ ਨਤੀਜੇ ਵਜੋਂ ਇੱਕ ਭਿਆਨਕ ਭੂਚਾਲ ਆਇਆ ਜਿਸ ਵਿੱਚ ਜਾਪਾਨ ਦੇ ਕੋਬੇ ਸ਼ਹਿਰ ਵਿੱਚ 6,000 ਤੋਂ ਵੱਧ ਲੋਕ ਮਾਰੇ ਗਏ ਸਨ।
ਰਾਮ ਨੌਮੀ ਦੇ ਪ੍ਰਸ਼ਾਦ ਨੂੰ ਲੈ ਕੇ ਹੋਈ ਖੂਨੀ ਝੜਪ, ਇਕ ਨੌਜਵਾਨ ਦੀ ਮੌਤ
NEXT STORY