ਜੌਨਪੁਰ (ਵਾਰਤਾ)- ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ 'ਚ ਮਛਲੀਸ਼ਹਿਰ ਨਗਰ ਦੇ ਕਜੀਆਨਾ ਮੁਹੱਲੇ 'ਚ ਮਜ਼ਦੂਰਾਂ ਦੀਆਂ ਅੱਖਾਂ ਉਦੋਂ ਚਮਕ ਗਈਆਂ ਜਦੋਂ ਉਨ੍ਹਾਂ ਨੂੰ ਜ਼ਮੀਨ ਦੀ ਖੁਦਾਈ ਕਰਦੇ ਸਮੇਂ ਤਾਂਬੇ ਦੇ ਭਾਂਡੇ 'ਚ ਸੋਨੇ ਦੇ ਸਿੱਕੇ ਮਿਲੇ। ਮਜ਼ਦੂਰਾਂ ਨੇ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਕਿਸੇ ਤਰ੍ਹਾਂ ਸੂਚਨਾ ਮਿਲਣ 'ਤੇ ਪੁਲਸ ਨੇ ਸਿੱਕੇ ਨੂੰ ਆਪਣੇ ਕਬਜ਼ੇ 'ਚ ਲੈ ਲਏ। ਸਾਰੇ ਸਿੱਕੇ ਅੰਗਰੇਜ਼ਾਂ ਦੇ ਸਮੇਂ ਦੇ ਹਨ। ਮਜ਼ਦੂਰਾਂ ਤੋਂ ਪੁੱਛਗਿੱਛ ਜਾਰੀ ਹੈ। ਕੁਝ ਮਜ਼ਦੂਰ ਫਰਾਰ ਹਨ। ਪੁਲਸ ਅਨੁਸਾਰ ਮਲਕਾ ਰਾਈ ਦੀ ਧੀ ਮਛਲੀਸ਼ਹਿਰ ਪੁਰਾਣਾ ਬਾਜ਼ਾਰ ਜ਼ਿਲ੍ਹੇ ਦੇ ਕਜੀਆਨਾ ਇਲਾਕੇ ਵਿਚ ਰਹਿੰਦੀ ਹੈ। ਮੰਗਲਵਾਰ ਨੂੰ ਘਰ ਦੇ ਪਿੱਛੇ ਟਾਇਲਟ ਬਣਾਉਣ ਲਈ ਟੋਆ ਪੁੱਟਿਆ ਜਾ ਰਿਹਾ ਸੀ। ਮਜ਼ਦੂਰ ਰਾਜਾਬਾਬੂ ਅਤੇ ਉਸ ਦੇ 5 ਸਾਥੀ ਕੰਮ ਕਰ ਰਹੇ ਸਨ। ਕਰੀਬ ਢਾਈ ਫੁੱਟ ਜ਼ਮੀਨ ਪੁੱਟ ਕੇ ਇਕ ਭਾਂਡਾ ਖਨਕ ਗਿਆ। ਜਦੋਂ ਦੇਖਿਆ ਤਾਂ ਸੋਨੇ ਦੇ ਸਿੱਕੇ ਤਾਂਬੇ ਦੇ ਘੜੇ ਵਿਚ ਨਜ਼ਰ ਆ ਰਹੇ ਸਨ। ਪਹਿਲਾਂ ਤਾਂ ਭੂਤਾਂ ਦੇ ਡਰੋਂ ਉਸ ਨੂੰ ਸੁੱਟ ਦਿੱਤਾ ਪਰ ਫਿਰ ਮਜ਼ਦੂਰਾਂ ਦਾ ਮਨ ਬਦਲਿਆ ਅਤੇ ਜੇਬ 'ਚ ਸਿੱਕੇ ਭਰ ਕੇ ਚਲੇ ਗਏ। ਇਸ ਗੱਲ ਬਾਰੇ ਉਨ੍ਹਾਂ ਨੇ ਕਿਸੇ ਨੂੰ ਵੀ ਨਹੀਂ ਦੱਸਿਆ।
ਇਹ ਵੀ ਪੜ੍ਹੋ : ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਮੈਨੂੰ ਸਿੰਗਾਪੁਰ ਜਾਣ ਦੀ ਮਨਜ਼ੂਰੀ ਨਾ ਦੇਣਾ ਗਲਤ
ਅਗਲੇ ਦਿਨ ਮੁੜ ਤੋਂ ਉਹ ਮੌਕੇ 'ਤੇ ਪਹੁੰਚੇ ਅਤੇ ਟੋਆ ਪੁੱਟਣਾ ਸ਼ੁਰੂ ਕਰ ਦਿੱਤਾ। ਮਲਕਾ ਰਾਈਨ ਦੇ ਪੁੱਤਰ ਨੂੰ ਕਿਸੇ ਮਜ਼ਦੂਰ ਨੇ ਸੋਨੇ ਦੇ ਸਿੱਕੇ ਮਿਲਣ ਦੀ ਗੱਲ ਦੱਸ ਦਿੱਤੀ। ਇਸ ਤੋਂ ਬਾਅਦ ਉਸ ਨੇ ਕੰਮ ਕਰ ਰਹੇ ਮਜ਼ਦੂਰਾਂ ਤੋਂ ਸਿੱਕੇ ਮੰਗਣ ਲੱਗਾ ਤਾਂ ਉਸ ਨੂੰ ਇਕ ਸਿੱਕਾ ਦਿੱਤਾ ਗਿਆ। ਸ਼ਾਮ ਹੁੰਦੇ-ਹੁੰਦੇ ਘਟਨਾ ਦੀ ਜਾਣਕਾਰੀ ਪੁਲਸ ਤੱਕ ਪਹੁੰਚੀ। ਇੰਚਾਰਜ ਇੰਸਪੈਕਟਰ ਦੇਵਾਨੰਦ ਰਜਕ ਮੌਕੇ 'ਤੇ ਪਹੁੰਚੇ। ਮਲਕਾ ਰਾਈਨ ਦੇ ਪੁੱਤਰ ਨਾਲ ਮਜ਼ਦੂਰਾਂ ਕੋਲ ਗਏ। ਮਜ਼ਦੂਰਾਂ ਨੇ ਪਹਿਲਾਂ ਤਾਂ ਅਜਿਹੀ ਘਟਨਾ ਤੋਂ ਇਨਕਾਰ ਕੀਤਾ ਪਰ ਪੁਲਸ ਨੇ ਸਖ਼ਤੀ ਵਰਤੀ ਤਾਂ ਉਨ੍ਹਾਂ ਨੇ ਸੋਨੇ ਦੇ ਸਿੱਕੇ ਮਿਲਣ ਦੀ ਗੱਲ ਸਵੀਕਾਰ ਕੀਤੀ। ਮਜ਼ਦੂਰਾਂ ਨੇ ਪੁਲਸ ਨੂੰ ਸੋਨੇ ਦੇ 9 ਸਿੱਕੇ ਦਿੱਤੇ। ਇਸ ਤਰ੍ਹਾਂ ਕੁੱਲ 10 ਸਿੱਕੇ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਏ। ਤਾਂਬੇ ਦੇ ਭਾਂਡੇ 'ਚ ਕਿੰਨੇ ਸਿੱਕੇ ਸਨ, ਇਹ ਹਾਲੇ ਤੱਕ ਸਾਫ਼ ਨਹੀਂ ਹੈ। ਪੁਲਸ ਮਜ਼ਦੂਰਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਰਜਕ ਨੇ ਕਿਹਾ ਕਿ ਉਹ ਮੌਕੇ 'ਤੇ ਗਏ ਸਨ। ਮਜ਼ਦੂਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਕੁੱਲ 10 ਸਿੱਕੇ ਮਿਲੇ। ਸਾਰੇ ਸਿੱਕੇ ਸਰਕਾਰੀ ਖਜ਼ਾਨੇ 'ਚ ਜਮ੍ਹਾ ਕਰਵਾ ਦਿੱਤੇ ਗਏ ਹਨ। ਮਜ਼ਦੂਰਾਂ ਤੋਂ ਪੁੱਛ-ਗਿੱਛ ਜਾਰੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਜੰਮੂ ਕਸ਼ਮੀਰ : ਪੁਲਵਾਮਾ 'ਚ ਅੱਤਵਾਦੀ ਹਮਲੇ 'ਚ CRPF ਦਾ ਏ.ਐੱਸ.ਆਈ. ਸ਼ਹੀਦ
NEXT STORY