ਨਵੀਂ ਦਿੱਲੀ— ਸਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਜੀ ਦਾ ਅੱਜ ਜਨਮ ਦਿਨ ਹੈ। 14 ਨਵੰਬਰ 1889 ਨੂੰ ਜਵਾਹਰਲਾਲ ਨਹਿਰੂ ਜੀ ਦਾ ਜਨਮ ਇਲਾਹਾਬਾਦ 'ਚ ਹੋਇਆ ਸੀ, ਜਿਨ੍ਹਾਂ ਨੂੰ ਪਿਆਰ ਨਾਲ ਚਾਚਾ ਨਹਿਰੂ ਵੀ ਕਿਹਾ ਜਾਂਦਾ ਹੈ। ਚਾਚਾ ਨਹਿਰੂ ਨੂੰ ਬੱਚਿਆਂ ਨਾਲ ਬਹੁਤ ਪਿਆਰ ਸੀ, ਜਿਸ ਕਾਰਨ ਉਨ੍ਹਾਂ ਨੂੰ ਚਾਚਾ ਨਹਿਰੂ ਕਿਹਾ ਜਾਂਦਾ ਹੈ। 27 ਮਈ 1964 ਨੂੰ ਨਹਿਰੂ ਜੀ ਦਾ ਦਿਹਾਂਤ ਤੋਂ ਗਿਆ ਅਤੇ ਫਿਰ ਨਹਿਰੂ ਜੀ ਦੇ ਜਨਮ ਦਿਨ ਨੂੰ ਯਾਦ ਰੱਖਣ ਲਈ 14 ਨਵੰਬਰ ਬਾਲ ਦਿਵਸ ਦੇ ਰੂਪ ਵਿਚ ਮਨਾਉਣ ਦਾ ਫੈਸਲਾ ਗਿਆ। ਇਹ ਫੈਸਲਾ ਨਹਿਰੂ ਜੀ ਦਾ ਬੱਚਿਆਂ ਪ੍ਰਤੀ ਲਗਾਵ ਨੂੰ ਦੇਖ ਕੇ ਹੀ ਲਿਆ ਗਿਆ ਸੀ।
ਆਓ ਜਾਣਦੇ ਹਾਂ ਨਹਿਰੂ ਬਾਰੇ ਕੁਝ ਖਾਸ ਗੱਲਾਂ—
- ਪੰਡਿਤ ਜਵਾਹਰ ਲਾਲ ਨਹਿਰੂ ਪੰਡਿਤ ਮੋਤੀਲਾਲ ਨਹਿਰੂ ਅਤੇ ਸਵਰੂਪ ਰਾਨੀ ਦੇ 4 ਬੱਚਿਆਂ 'ਚੋਂ ਸਭ ਤੋਂ ਵੱਡੇ ਪੁੱਤਰ ਸਨ।
- ਜਵਾਹਰਲਾਲ ਨਹਿਰੂ ਲਾਲ ਕਿਲੇ 'ਤੇ ਤਿਰੰਗਾ ਲਹਿਰਾਉਣ ਵਾਲੇ ਪਹਿਲੇ ਸ਼ਖਸ ਸਨ।
- ਨਹਿਰੂ ਜੀ ਨੂੰ ਅੰਗਰੇਜ਼ੀ, ਹਿੰਦੀ ਅਤੇ ਸੰਸਕ੍ਰਿਤ ਦਾ ਚੰਗਾ ਗਿਆ ਸੀ। ਉਹ 1905 'ਚ ਬ੍ਰਿਟੇਨ ਚੱਲੇ ਗਏ ਸਨ। ਖਾਸ ਗੱਲ ਇਹ ਹੈ ਉਨ੍ਹਾਂ ਨੇ ਕੈਂਬ੍ਰਿਜ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਸੀ।
- ਨਹਿਰੂ ਜੀ ਦਾ ਵਿਆਹ 1916 'ਚ ਕਮਲਾ ਨਹਿਰੂ ਨਾਲ ਹੋਇਆ। ਉਨ੍ਹਾਂ ਦੇ ਘਰ ਬੇਟੀ ਨੇ ਜਨਮ ਲਿਆ, ਜਿਸ ਦਾ ਨਾਂ ਇੰਦਰਾ ਪ੍ਰਿਅਦਰਸ਼ਨੀ ਸੀ।
- ਕਿਹਾ ਜਾਂਦਾ ਹੈ ਕਿ ਨਹਿਰੂ ਜੀ ਦਾ ਦਿਮਾਗ ਬਹੁਤ ਤੇਜ਼ ਸੀ, ਉਹ ਛੇਤੀ ਹੀ ਦੇਸ਼ ਅਤੇ ਦੁਨੀਆ ਦੇ ਮਾਮਲਿਆਂ ਬਾਰੇ ਸਮਝਣ ਲੱਗੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਜੋ ਵਿਚਾਰ ਦਿੱਤੇ ਉਸ ਤੋਂ ਲੋਕ ਬਹੁਤ ਪ੍ਰਭਾਵਿਤ ਹੋਏ ਅਤੇ ਦੇਖਦੇ ਹੀ ਦੇਖਦੇ ਹਜ਼ਾਰਾਂ ਲੋਕ ਉਨ੍ਹਾਂ ਨਾਲ ਜੁੜਦੇ ਗਏ।
- ਪੰਡਿਤ ਜਵਾਹਰਲਾਲ ਨਹਿਰੂ ਜਨਤਾ ਦੇ ਪ੍ਰਧਾਨ ਮੰਤਰੀ ਸਨ, ਉਹ ਇਕ ਵਿਦਵਾਨ ਵੀ ਸਨ। ਉਹ ਆਪਣੇ ਸਮੇਂ ਦੇ ਸਭ ਤੋਂ ਲੰਬੇ ਨੇਤਾਵਾਂ 'ਚੋਂ ਇਕ ਸਨ।
- ਨਹਿਰੂ ਜੀ ਇਕ ਚੰਗੇ ਲੇਖਕ ਵੀ ਸਨ, ਉਨ੍ਹਾਂ ਨੇ ਅੰਗਰੇਜ਼ੀ 'ਚ ਕਈ ਕਿਤਾਬਾਂ ਵੀ ਲਿਖੀਆਂ।
- ਆਜ਼ਾਦੀ ਦੇ ਅੰਦੋਲਨ ਵਿਚ ਨਹਿਰੂ ਜੀ ਨੂੰ 1929 ਵਿਚ ਪਹਿਲੀ ਵਾਰ ਜੇਲ ਹੋਈ। ਇਸ ਤੋਂ ਬਾਅਦ ਕਈ ਵਾਰ ਉਨ੍ਹਾਂ ਦੀ ਗ੍ਰਿਫਤਾਰੀ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਪੂਰਾ ਸਮਾਂ ਲੱਗਾ ਦਿੱਤਾ।
- ਜਵਾਹਲਾਲ ਨਹਿਰੂ ਭਾਰਤ ਨੂੰ ਆਜ਼ਾਦ ਕਰਨ ਲਈ ਲੜਦੇ ਰਹੇ ਅਤੇ ਆਜ਼ਾਦੀ ਤੋਂ ਬਾਅਦ ਵੀ 1964 'ਚ ਆਪਣੀ ਮੌਤ ਤਕ ਦੇਸ਼ ਦੀ ਸੇਵਾ ਕੀਤੀ।
ਸਿੰਗਾਪੁਰ 'ਚ ਪੀ.ਐੱਮ. ਮੋਦੀ ਨੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
NEXT STORY