ਝਾਰਖੰਡ—ਸੜਕ ਕਿਨਾਰੇ ਬੈਠ ਕੇ ਭੀਖ ਮੰਗਣ ਵਾਲੇ ਭਿਖਾਰੀ ਵੀ ਸਾਲ 'ਚ ਲੱਖਾਂ ਰੁਪਏ ਕਮਾ ਸਕਦੇ ਹਨ। ਇਸ ਦਾ ਸਬੂਤ ਝਾਰਖੰਡ ਦਾ ਇਕ ਭਿਖਾਰੀ ਹੈ ਜੋ ਇਨੀਂ ਦਿਨੀਂ ਮੀਡੀਆ 'ਤੇ ਛਾਇਆ ਹੋਇਆ ਹੈ, ਜਿਸ ਦੀ ਮਹੀਨੇ ਦੀ ਕਮਾਈ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਂਗੇ। ਇਸ ਭਿਖਾਰੀ ਦਾ ਨਾਂ ਛੋਟੂ ਬਰਈ ਹੈ ਅਤੇ ਇਹ ਅਪਾਹਜ ਹੈ ਪਰ ਉਹ ਫਿਰ ਵੀ ਮਹੀਨੇ 'ਚ 30 ਹਜ਼ਾਰ ਰੁਪਏ ਭੀਖ ਮੰਗ ਕੇ ਕਮਾ ਲੈਂਦਾ ਹੈ। ਭਾਵ ਇਕ ਸਾਲ 'ਚ ਛੋਟੂ ਲਗਭਗ 3-4 ਲੱਖ ਰੁਪਏ ਕਮਾ ਲੈਂਦਾ ਹੈ। ਇੰਨਾ ਹੀ ਨਹੀ ਉਹ ਵੈਸਟ੍ਰਿਜ ਨਾਂ ਦੀ ਚੈਨ ਮਾਰਕਟਿੰਗ ਕੰਪਨੀ ਦਾ ਮੈਂਬਰ ਵੀ ਹੈ। ਇਸ ਤੋਂ ਵੀ ਮਜ਼ੇਦਾਰ ਗੱਲ ਇਹ ਹੈ ਕਿ ਉਸ ਦੀਆਂ 3 ਪਤਨੀਆਂ ਹਨ। ਮੀਡੀਆਂ ਰਿਪੋਰਟਾਂ ਮੁਤਾਬਕ ਉਸ ਦੀਆਂ 3 ਪਤਨੀਆਂ ਜੋ ਕਮਾਈ ਕਰਦੀਆਂ ਹਨ, ਉਹ ਪੈਸੇ ਛੋਟੂ ਨੂੰ ਦਿੰਦੀਆਂ ਹਨ, ਫਿਰ ਉਹ ਤਿੰਨਾਂ ਨੂੰ ਬਰਾਬਰ ਤਨਖਾਹ ਦਿੰਦਾ ਹੈ।
ਛੋਟੂ ਚੱਕਰਧਰਪੁਰ ਰੇਲਵੇ ਸਟੇਸ਼ਨ 'ਤੇ ਭੀਖ ਮੰਗਦਾ ਹੈ। ਉਹ ਰੋਜ਼ਾਨਾ ਕਈ ਟਰੇਨਾਂ 'ਚ ਭੀਖ ਮੰਗਦਾ ਹੈ। ਉਹ ਕੰਪਨੀ ਦੇ ਪਰਸਨਲ ਕੇਅਰ ਪ੍ਰੋਡਕਟਜ਼ ਵੀ ਵੇਚਦਾ ਹੈ। ਉਸ ਨੇ ਬਾਂਦੀ ਪਿੰਡ 'ਚ ਇਕ ਬਰਤਨ ਦੀ ਦੁਕਾਨ ਖੋਲ੍ਹੀ ਹੋਈ ਹੈ। ਉਸ ਦੀ ਇਕ ਪਤਨੀ ਦੁਕਾਨ ਦੀ ਜ਼ਿੰਮੇਵਾਰੀ ਸੰਭਾਲਦੀ ਹੈ। ਛੋਟੂ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਪੈਸੇ ਕਮਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕਿਆ। ਜਿਸ ਤੋਂ ਬਾਅਦ ਉਸ ਨੇ ਭੀਖ ਮੰਗਣੀ ਸ਼ੁਰੂ ਕਰ ਦਿੱਤੀ। ਹੁਣ ਉਹ ਦਿਨ ਭਰ 'ਚ 1000-1200 ਰੁਪਏ ਕਮਾ ਲੈਂਦਾ ਹੈ।
ਤੰਗਧਾਰ 'ਚ ਡਿੱਗੇ ਬਰਫ ਦੇ ਤੋਦੇ, 5 ਦੀਆਂ ਲਾਸ਼ਾ ਬਰਾਮਦ
NEXT STORY