ਰਾਂਚੀ - ਝਾਰਖੰਡ ਵਿਧਾਨਸਭਾ ਪ੍ਰਧਾਨ ਰਵਿੰਦਰਨਾਥ ਮਹਤੋ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸ਼ਨੀਵਾਰ ਨੂੰ ਜਾਂਚ ਰਿਪੋਰਟ ਵਿੱਚ ਉਨ੍ਹਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਰਿਪੋਰਟ ਆਉਣ ਤੋਂ ਬਾਅਦ ਰਵਿੰਦਰਨਾਥ ਮਹਤੋ ਨੂੰ ਰਾਂਚੀ RIMS ਵਿੱਚ ਕੁਆਰੰਟੀਨ ਪ੍ਰਕਿਰਿਆ ਲਈ ਦਾਖਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੋਹਰਦਗਾ ਤੋਂ ਲੋਕਸਭਾ ਮੈਂਬਰ ਸੁਦਰਸ਼ਨ ਭਗਤ ਵੀ ਕੋਰੋਨਾ ਪੀੜਤ ਪਾਏ ਗਏ ਹਨ।
ਵਿਧਾਨਸਭਾ ਦੇ ਪ੍ਰਧਾਨ ਰਵੀਂਦਰਨਾਥ ਮਹਤੋ ਸ਼ਨੀਵਾਰ ਨੂੰ ਟਵੀਟ ਕਰ ਲਿਖਿਆ ਕਿ, ਦੋ ਦਿਨਾਂ ਤੋਂ ਹਲਕਾ ਬੁਖਾਰ ਰਹਿਣ 'ਤੇ ਕੱਲ COVID-19 ਟੈਸਟ ਕਰਾਇਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ। ਰਿਪੋਰਟ ਆਉਣ ਤੋਂ ਬਾਅਦ ਮੈਂ ਰਿਮਸ ਵਿੱਚ ਕੁਆਰੰਟੀਨ ਪ੍ਰਕਿਰਿਆ ਲਈ ਦਾਖਲ ਹੋ ਗਿਆ ਹਾਂ। ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਛੇਤੀ ਹੀ ਠੀਕ ਹੋ ਕੇ ਤੁਹਾਡੇ ਸਾਰਿਆਂ ਦੇ ਵਿੱਚ ਪਰਤਾਂਗਾ। ਉਨ੍ਹਾਂ ਨੂੰ ਤਮਾਮ ਸੁਰੱਖਿਆ ਉਪਰਾਲਿਆਂ ਦੇ ਨਾਲ ਪੇਇੰਗ ਵਾਰਡ ਵਿੱਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ- ਪਾਇਲਟ ਨੇ ਪੀ.ਐੱਮ. ਮੋਦੀ ਖ਼ਿਲਾਫ਼ ਕੀਤੀ ਅਪਮਾਨਜਨਕ ਟਿੱਪਣੀ, ਗੋ-ਏਅਰ ਨੇ ਨੌਕਰੀ ਤੋਂ ਕੱਢਿਆ
ਰਵੀਂਦਰਨਾਥ ਮਹਤੋ ਅਤੇ ਲੋਹਰਦਗਾ ਤੋਂ ਲੋਕਸਭਾ ਮੈਂਬਰ ਸੁਦਰਸ਼ਨ ਭਗਤ ਕੋਰੋਨਾ ਪੀੜਤ ਪਾਏ ਗਏ ਹਨ। ਸਰਦੀ-ਖੰਘ, ਬੁਖਾਰ ਦੀ ਸ਼ਿਕਾਇਤ 'ਤੇ ਦੋਨਾਂ ਨੇ ਦੋ ਦਿਨ ਪਹਿਲਾਂ ਕੋਰੋਨਾ ਦੀ ਜਾਂਚ ਕਰਾਈ ਸੀ, ਜਿਸ ਵਿੱਚ ਸ਼ਨੀਵਾਰ ਨੂੰ ਰਿਪੋਰਟ ਪਾਜ਼ੇਟਿਵ ਆਈ। ਕੋਰੋਨਾ ਪੀੜਤ ਹੋਣ ਤੋਂ ਬਾਅਦ ਵਿਧਾਨਸਭਾ ਪ੍ਰਧਾਨ ਜਿੱਥੇ ਰਿਮਸ ਦੇ ਪੇਇੰਗ ਵਾਰਡ ਵਿੱਚ ਦਾਖਲ ਹੋ ਗਏ ਹਨ ਉਥੇ ਹੀ, ਸੁਦਰਸ਼ਨ ਭਗਤ ਰਾਂਚੀ ਵਿੱਚ ਹੀ ਹੋਮ ਆਇਸੋਲੇਸ਼ਨ ਵਿੱਚ ਹਨ। ਸੁਦਰਸ਼ਨ ਭਗਤ ਦੇ ਇੱਕ-ਇੱਕ ਸੁਰੱਖਿਆ ਕਰਮੀ ਅਤੇ ਚਾਲਕ ਵੀ ਪੀੜਤ ਮਿਲੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।
ਪਾਇਲਟ ਨੇ ਪੀ.ਐੱਮ. ਮੋਦੀ ਖ਼ਿਲਾਫ਼ ਕੀਤੀ ਅਪਮਾਨਜਨਕ ਟਿੱਪਣੀ, ਗੋ-ਏਅਰ ਨੇ ਨੌਕਰੀ ਤੋਂ ਕੱਢਿਆ
NEXT STORY