ਝਾਰਖੰਡ- ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਨਾਲ ਜੁੜੇ ਹੋਣ ਦੇ ਦੋਸ਼ 'ਚ ਸੋਰੇਨ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ। ਦਰਅਸਲ ਚੋਣ ਕਮਿਸ਼ਨ ਨੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਮੈਂਬਰਸ਼ਿਪ ਰੱਦ ਕਰਨ ਲਈ ਰਾਜਪਾਲ ਨੂੰ ਸਿਫਾਰਿਸ਼ ਭੇਜੀ ਹੈ। ਚੋਣ ਕਮਿਸ਼ਨ ਨੇ ਲਾਭ ਦੇ ਅਹੁਦੇ 'ਤੇ ਹੋਣ ਦੇ ਦੋਸ਼ਾਂ 'ਤੇ ਆਪਣੀ ਰਾਏ ਭੇਜ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਨੇ ਰਾਜਪਾਲ ਨੂੰ ਚਿੱਠੀ ਲਿਖੀ ਹੈ। ਇਸ ਤੋਂ ਬਾਅਦ ਰਾਜਪਾਲ ਵਲੋਂ ਆਖ਼ਰੀ ਫ਼ੈਸਲਾ ਲਿਆ ਜਾਵੇਗਾ। ਉਸ ਤੋਂ ਇਹ ਸਾਫ਼ ਹੋ ਸਕੇਗਾ ਕਿ ਹੇਮੰਤ ਸੋਰੇਨ ਚੋਣਾਂ ਲੜ ਸਕਣਗੇ ਜਾਂ ਨਹੀਂ।
ਇਹ ਮਾਮਲਾ ਹੇਮੰਤ ਸੋਰੇਨ ਵੱਲੋਂ ਮਾਈਨਿੰਗ ਲੀਜ਼ 'ਤੇ ਦੇਣ ਦਾ ਹੈ। ਇਸ ਮਾਮਲੇ ਦੀ ਜਾਂਚ ਚੋਣ ਕਮਿਸ਼ਨ ਨੇ ਕੀਤੀ ਸੀ। ਸੰਵਿਧਾਨ ਦੀ ਧਾਰਾ 192 ਦੇ ਤਹਿਤ ਕਿਸੇ ਮੈਂਬਰ ਨੂੰ ਅਯੋਗ ਠਹਿਰਾਉਣ ਦੇ ਮਾਮਲੇ ਵਿਚ ਅੰਤਿਮ ਫੈਸਲਾ ਰਾਜਪਾਲ ਕੋਲ ਹੈ।ਹੇਮੰਤ ਸੋਰੇਨ 'ਤੇ ਲਾਭ ਦੇ ਅਹੁਦੇ 'ਤੇ ਹੋਣ ਦਾ ਦੋਸ਼ ਸੀ। ਭਾਜਪਾ ਨੇ ਹੇਮੰਤ ਸੋਰੇਨ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਮਾਮਲੇ ਦੀ ਸੁਣਵਾਈ 18 ਅਗਸਤ ਨੂੰ ਪੂਰੀ ਹੋ ਗਈ ਸੀ। ਹੁਣ ਚੋਣ ਕਮਿਸ਼ਨ ਨੇ ਇਸ ਮਾਮਲੇ ਵਿਚ ਆਪਣੀ ਰਾਏ ਰਾਜਪਾਲ ਨੂੰ ਭੇਜ ਦਿੱਤੀ ਹੈ।
ਕੀ ਹੈ ਮਾਮਲਾ
ਦਰਅਸਲ ਹੇਮੰਤ ਸੋਰੇਨ 'ਤੇ ਝਾਰਖੰਡ ਦੇ ਮੁੱਖ ਮੰਤਰੀ ਰਹਿੰਦਿਆਂ ਮਾਈਨਿੰਗ ਲੀਜ਼ ਖੁਦ ਨੂੰ ਅਤੇ ਆਪਣੇ ਭਰਾ ਨੂੰ ਜਾਰੀ ਕਰਨ ਦਾ ਦੋਸ਼ ਹੈ। ਉਸ ਸਮੇਂ ਹੇਮੰਤ ਸੋਰੇਨ ਕੋਲ ਮਾਈਨਿੰਗ ਮੰਤਰਾਲਾ ਵੀ ਸੀ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹਾਲ ਹੀ ਵਿਚ ਮਾਈਨਿੰਗ ਸਕੱਤਰ ਪੂਜਾ ਸਿੰਘਲ ਨੂੰ ਮਨੀ ਲਾਂਡਰਿੰਗ ਮਾਮਲੇ ’ਚ ਗ੍ਰਿਫਤਾਰ ਕੀਤਾ ਸੀ। ਪੂਜਾ ਨੇ ਹੀ ਮਾਈਨਿੰਗ ਗਾ ਲਾਇਸੈਂਸ ਜਾਰੀ ਕੀਤਾ ਸੀ।
ਅਦਾਕਾਰਾ ਸੋਨਾਲੀ ਫੋਗਾਟ ਦੇ ਪੀ. ਏ. ਨੇ ਰਚੀ ਸੀ ਸਾਜਿਸ਼? ਭੈਣ ਤੋਂ ਬਾਅਦ ਹੁਣ ਭਾਣਜੇ ਦਾ ਸਨਸਨੀਖ਼ੇਜ਼ ਖ਼ੁਲਾਸਾ
NEXT STORY