ਜੀਂਦ— ਇੰਡੀਅਨ ਨੈਸ਼ਨਲ ਲੋਕ ਦਲ ਦੇ ਜੀਂਦ ਤੋਂ ਵਿਧਾਇਕ ਹਰੀ ਚੰਦ ਮਿੱਢਾ ਦਾ ਦਿੱਲੀ ਦੇ ਇਕ ਨਿੱਜੀ ਹਸਪਤਾਲ 'ਚ ਦਿਹਾਂਤ ਹੋ ਗਿਆ।
ਪਾਰਟੀ ਦੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਸ਼ੋਕ ਅਰੋੜਾ ਪੀ.ਟੀ.ਆਈ. ਨਾਲ ਗੱਲਬਾਤ ਦੌਰਾਨ ਦੱਸਿਆ ਕਿ 76 ਸਾਲਾ ਜੀਂਦ ਦੇ ਵਿਧਾਇਕ ਸ਼੍ਰੀ ਮਿੱਢਾ ਗੁਰਦੇ ਦੇ ਰੋਗ ਨਾਲ ਪੀੜਤ ਸਨ ਅਤੇ ਹਸਪਤਾਲ 'ਚ ਬੀਤੀ ਰਾਤ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੱਸਿਆ ਕਿ ਗੁਰਦੇ ਦੀ ਬੀਮਾਰੀ ਕਾਰਨ ਸ਼੍ਰੀ ਮਿੱਢਾ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦੇ ਇਕ ਨਿੱਜੀ ਹਸਪਤਾਲ 'ਚ ਭਰਤੀ ਸਨ। ਸ਼੍ਰੀ ਮਿੱਢਾ 1986 'ਚ ਜੀਂਦ ਤੋਂ ਪਹਿਲੀ ਵਾਰ ਕੌਂਸਲਰ ਚੁਣੇ ਗਏ ਸਨ। ਉਹ 2009 ਤੋਂ 2014 'ਚ ਲਗਾਤਾਰ ਦੋ ਵਾਰ ਜੀਂਦ ਤੋਂ ਵਿਧਾਇਕ ਚੁਣੇ ਗਏ ਸਨ। ਅਰੋੜਾ ਨੇ ਦੱਸਿਆ ਕਿ ਸ਼੍ਰੀ ਮਿੱਢਾ ਜੀਂਦ ਦੇ ਸਭ ਤੋਂ ਪੁਰਾਣੇ ਡਾਕਟਰਾਂ 'ਚੋਂ ਇਕ ਸਨ। ਇਨ੍ਹਾਂ ਦੇ ਅੰਤਿਮ ਸੰਸਕਾਰ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਵਿੱਤ ਮੰਤਰੀ ਕੈਪਟਨ ਅਭਿਮਨਿਊ, ਇਨਸੋ ਪ੍ਰਧਾਨ ਦਿਗਵਿਜੈ ਚੌਟਾਲਾ, ਇਨੈਲੋ ਪ੍ਰਧਾਨ ਅਸ਼ੋਕ ਅਰੋੜਾ, ਸੋਫੀ ਦੇ ਵਿਧਾਇਕ ਜਸਵੀਰ ਦੇਸਵਾਲ, ਨਰਵਾਣਾ ਤੇ ਜੁਲਾਨਾ ਦੇ ਵਿਧਾਇਕ ਪ੍ਰਿਥਵੀ ਸਿੰਘ ਨੰਬਰਦਾਰ, ਪਰਮਿੰਦਰ ਸਿੰਘ ਢੁੱਲ ਤੋਂ ਇਲਾਵਾ ਕਈ ਸਿਆਸੀ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿੱਧ ਤੇ ਹੋਰ ਲੋਕ ਸ਼ਾਮਲ ਹੋਏ।
ਘਰ ਤੋਂ 7 ਸਾਲ ਦੀ ਬੱਚੀ ਨੂੰ ਚੁੱਕ ਕੇ ਲੈ ਗਿਆ ਵਿਅਕਤੀ, ਪਿਤਾ ਨੇ ਪਿੱਛਾ ਕਰਕੇ ਛੁਡਾਇਆ
NEXT STORY