ਮੋਹਾਲੀ— ਪਿੰਡ ਧਰਮਗੜ੍ਹ 'ਚ ਐਤਵਾਰ ਸਵੇਰੇ 3 ਵਜੇ ਘਰ 'ਚ ਸੌ ਰਹੀ 7 ਸਾਲ ਦੀ ਬੱਚੀ ਨੂੰ ਇਕ ਸਕੂਟਰ ਸਵਾਰ ਵਿਅਕਤੀ ਅਗਵਾ ਕਰਕੇ ਲੈ ਗਿਆ। ਪੀੜਤ ਪਰਿਵਾਰ ਨੇ ਜਦੋਂ ਬੱਚੀ ਨੂੰ ਸਕੂਟਰ 'ਤੇ ਦੇਖਿਆ ਤਾਂ ਅਗਵਾ ਕਰਨ ਵਾਲੇ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕਰੀਬ ਪੌਣੇ ਤਿੰਨ ਕਿਲੋਮੀਟਰ ਦੂਰ ਜਾ ਕੇ ਵਿਅਕਤੀ ਨੇ ਬੱਚੀ ਨੂੰ ਚੱਲਦੇ ਸਕੂਟਰ ਤੋਂ ਖੇਤਾਂ 'ਚ ਸੁੱਟ ਦਿੱਤਾ। ਇਸ ਦੇ ਬਾਅਦ ਦੋਸ਼ੀ ਸਕੂਟਰ ਛੱਡ ਕੇ ਪੈਦਲ ਖੇਤਾਂ ਤੋਂ ਫਰਾਰ ਹੋ ਗਿਆ। ਸੋਹਾਨਾ ਪੁਲਸ ਨੇ ਪੀੜਤ ਬੱਚੀ ਦੇ ਪਿਤਾ ਦੇ ਬਿਆਨਾਂ 'ਤੇ ਅਣਪਛਾਤੇ ਖਿਲਾਫ ਕਿਡਨੈਪਿੰਗ ਕੇਸ ਦਰਜ ਕਰਕੇ ਐਤਵਾਰ ਸ਼ਾਮ ਤੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। 25 ਸਾਲ ਦਾ ਦੋਸ਼ੀ ਰਵੀ ਕੁਮਾਰ ਪਿੰਡ ਜਗਤਪੁਰਾ ਦਾ ਰਹਿਣ ਵਾਲਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪਿੰਡ ਧਰਮਗੜ੍ਹ 'ਚ ਐਤਵਾਰ ਸਵੇਰੇ ਕਰੀਬ 3 ਵਜੇ ਇਕ ਸਕੂਟਰ ਸਵਾਰ ਲੜਕਾ ਆਇਆ ਅਤੇ ਬੈਡ 'ਤੇ ਆਪਣੀ ਮਾਂ ਨਾਲ ਸੌ ਰਹੀ ਕਰੀਬ 7 ਸਾਲ ਦੀ ਬੱਚੀ ਨੂੰ ਚੁੱਕ ਕੇ ਲੈ ਗਿਆ। ਜਦੋਂ ਦੋਸ਼ੀ ਨੇ ਬੱਚੀ ਨੂੰ ਚੁੱਕ ਕੇ ਸਕੂਟਰ 'ਤੇ ਬਿਠਾਇਆ ਤਾਂ ਬੱਚੀ ਨੇ ਸ਼ੌਰ ਮਚਾ ਦਿੱਤਾ। ਬੱਚੀ ਦੀ ਮਾਂ ਨੇ ਸ਼ੌਰ ਸੁਣ ਕੇ ਪਤੀ ਨੂੰ ਜਗਾਇਆ। ਇਸ ਦੇ ਬਾਅਦ ਬਾਈਕ ਤੋਂ ਸਕੂਟਰ ਦਾ ਪਿੱਛਾ ਕੀਤਾ ਗਾ। ਵਿਅਕਤੀ ਨੂੰ ਪਹਿਲਾਂ ਪਤਾ ਨਹੀਂ ਸੀ ਕਿ ਉਸ ਦਾ ਪਿੱਛਾ ਵੀ ਕੀਤਾ ਜਾ ਰਿਹਾ ਹੈ ਪਰ ਜਦੋਂ ਸ਼ੀਸ਼ੇ 'ਚ ਪਿੱਛੇ ਤੋਂ ਆ ਰਹੀ ਬਾਈਕ ਦੀ ਲਾਈਟ ਦੇਖੀ ਤਾਂ ਉਸ ਨੇ ਡਰ ਦੇ ਮਾਰੇ ਬੱਚੀ ਨੂੰ ਖੇਤਾਂ 'ਚ ਸੁੱਟ ਦਿੱਤਾ। ਇਸ ਦੌਰਾਨ ਸਕੂਟਰ ਬੰਦ ਹੋ ਗਿਆ ਜੋ ਮੁੜ ਸਟਾਰਟ ਨਹੀਂ ਹੋਇਆ। ਉਦੋਂ ਤੱਕ ਬੱਚੀ ਦਾ ਪਿਤਾ ਮੌਕੇ 'ਤੇ ਪੁੱਜ ਚੁੱਕਿਆ ਸੀ। ਦੋਸ਼ੀ ਰਵੀ ਪਿਤਾ ਨੂੰ ਦੇਖ ਕੇ ਮੌਕੇ 'ਤੇ ਸਕੂਟਰ ਨੂੰ ਛੱਡ ਕੇ ਖੇਤਾਂ ਤੋਂ ਹੀ ਫਰਾਰ ਹੋ ਗਿਆ।
ਸਿੱਧੇ ਇੰਟਰਵਿਊ ਦੇ ਜ਼ਰੀਏ ਨੌਕਰੀ ਪਾਉਣ ਦਾ ਮੌਕਾ, ਜਲਦ ਕਰੋ ਅਪਲਾਈ
NEXT STORY