ਜੀਂਦ- ਹਰਿਆਣਾ ਦੇ ਜੀਂਦ ’ਚ ਸਿਹਤ ਸੇਵਾਵਾਂ ਨਾ ਮਿਲਣ ਕਾਰਨ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ 23 ਸਾਲਾ ਮਹਿਲਾ ਦੀ ਹਰਿਆਣਾ ਰੋਡਵੇਜ਼ ਦੀ ਬੱਸ ’ਚ ਡਿਲਿਵਰੀ ਹੋਈ। ਬੱਸ ਡਰਾਈਵਰ ਨੇ ਜੱਚਾ-ਬੱਚਾ ਨੂੰ ਨਾਗਰਿਕ ਹਸਪਤਾਲ ਪਹੁੰਚਾਇਆ। ਨਵਜੰਮੇ ਬੱਚੇ ਦਾ ਵਜ਼ਨ 2.7 ਕਿਲੋਗ੍ਰਾਮ ਹੈ। ਫਿਲਹਾਲ ਜੱਚਾ-ਬੱਚਾ ਦੋਵੇਂ ਪੂਰੀ ਤਰ੍ਹਾਂ ਸਿਹਤਮੰਦ ਹਨ।
ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ ਵਾਸੀ ਭੈਰਮਦੀਨ ਨੇ ਦੱਸਿਆ ਕਿ ਉਹ ਪਰਿਵਾਰ ਨਾਲ ਜੀਂਦ ਜ਼ਿਲ੍ਹਾ ਦੇ ਪਿੰਡ ਖੇਮਾਖੇੜੀ ਕੋਲ ਇੱਟਾਂ-ਭੱਠੇ ’ਤੇ ਕੰਮ ਕਰਦੇ ਹਨ। ਉਹ ਆਪਣੀ ਪਤਨੀ ਚੰਦਾ, ਪੁੱਤਰ ਕਾਸੀ ਪ੍ਰਸਾਦ ਅਤੇ ਨੂੰਹ ਰੋਸ਼ਨੀ ਨਾਲ ਉੱਥੇ ਹੀ ਰਹਿੰਦੇ ਹਨ। ਉਨ੍ਹਾਂ ਦੀ ਨੂੰਹ ਰੋਸ਼ਨੀ ਗਰਭਵਤੀ ਸੀ। ਦੇਰ ਰਾਤ ਉਸ ਨੂੰ ਜਣੇਪੇ ਦੀ ਦਰਦ ਸ਼ੁਰੂ ਹੋ ਗਈ।
ਸਾਧਨ ਦਾ ਇੰਤਜ਼ਾਮ ਕਰ ਸਵੇਰੇ ਕਰੀਬ 5 ਵਜੇ ਜੀਂਦ ਦੇ ਸਰਕਾਰੀ ਹਸਪਤਾਲ ਪਹੁੰਚੇ, ਜਿੱਥੇ ਇਲਾਜ ਨਾ ਮਿਲਣ ’ਤੇ ਡਾਕਟਰਾਂ ਨੇ ਉਨ੍ਹਾਂ ਨੂੰ ਹਿਸਾਰ ਰੈਫਰ ਕਰ ਦਿੱਤਾ। ਭੈਰਮਦੀਨ ਨੇ ਦੱਸਿਆ ਕਿ ਸ਼ਹਿਰ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੀ ਨੂੰਹ ਨੇ ਬੱਸ ’ਚ ਹੀ ਬੱਚੇ ਨੂੰ ਜਨਮ ਦਿੱਤਾ। ਉਸ ਸਮੇਂ ਉਸ ਦੀ ਸੱਸ ਅਤੇ ਇਕ ਮਹਿਲਾ ਕੋਲ ਸੀ। ਬੱਸ ਡਰਾਈਵਰ ਨੇ ਸਾਡੀ ਮਦਦ ਕੀਤੀ ਅਤੇ ਬੱਸ ਨੂੰ ਹਸਪਤਾਲ ਲੈ ਗਿਆ।
ਕਸ਼ਮੀਰ ’ਚ ਇਸ ਸਾਲ ਹੁਣ ਤੱਕ 62 ਅੱਤਵਾਦੀ ਢੇਰ ਕੀਤੇ ਗਏ: IGP
NEXT STORY