ਸ਼੍ਰੀਨਗਰ— ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਬੁਖਾਰੀ ਦੀ ਹੱਤਿਆ ਤੋਂ ਇਹ ਸਾਬਤ ਹੋਇਆ ਹੈ ਕਿ ਹਿੰਸਾ ਤਰਕਸੰਗਤ ਅਤੇ ਵਿਵੇਕਸ਼ੀਲ ਪੜਤਾਲ ਦੇ ਅੱਗੇ ਟਿਕ ਨਹੀਂ ਸਕਦੀ। ਜ਼ੁਲਮ ਭਰੇ ਇਸ ਗੈਰ-ਮਨੁੱਖੀ ਕਾਰੇ ਦੀ ਪੂਰਾ ਸੂਬਾ ਅਤੇ ਦੇਸ਼ ਇਕ ਆਵਾਜ਼ 'ਚ ਨਿੰਦਾ ਕਰ ਰਿਹਾ ਹੈ। ਬੁਖਾਰੀ ਨੇ ਜਿਹੜੀ ਭੂਮਿਕਾ ਨਿਭਾਈ, ਉਹ ਸੂਬੇ ਦੇ ਇਤਿਹਾਸ ਦਾ ਹਿੱਸਾ ਬਣ ਗਈ ਹੈ। ਤੁਸੀਂ ਉਨ੍ਹਾਂ ਨੂੰ ਹਮੇਸ਼ਾ ਅਜਿਹੇ ਮੁੱਦੇ ਉਠਾਉਂਦੇ ਦੇਖਦੇ ਸੀ, ਜੋ ਆਮ ਲੋਕਾਂ ਨਾਲ ਜੁੜੇ ਸਨ ਪਰ ਬੜੇ ਦੁੱਖ ਦੀ ਗੱਲ ਹੈ ਕਿ ਜਨਤਾ ਦੀ ਇਸ ਆਵਾਜ਼ ਨੂੰ ਜ਼ਾਲਿਮਾਨਾ ਢੰਗ ਨਾਲ ਚੁੱਪ ਕਰਵਾ ਦਿੱਤਾ ਗਿਆ।
ਅਖਿਲੇਸ਼ ਦੇ ਬਚਾਅ 'ਚ ਉੱਤਰੇ ਸ਼ਿਵਪਾਲ, ਕਿਹਾ— ਸਿਆਸੀ ਸਾਜਿਸ਼ ਦੇ ਤਹਿਤ ਕਰ ਰਹੇ ਹਨ ਬਦਨਾਮ
NEXT STORY