ਕੋਲਕਾਤਾ, (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸ਼ੁੱਕਰਵਾਰ ਕੋਲਕਾਤਾ ’ਚ 6 ਥਾਵਾਂ 'ਤੇ ਛਾਪੇ ਮਾਰੇ। ਇਨ੍ਹਾਂ ’ਚ ਪੱਛਮੀ ਬੰਗਾਲ ਦੇ ਮੰਤਰੀ ਸੁਜੀਤ ਬੋਸ ਦਾ ਨਿਵਾਸ ਵੀ ਸ਼ਾਮਲ ਹੈ। ਈ. ਡੀ. ਨੇ ਸਾਲਟ ਲੇਕ ’ਚ ਮੰਤਰੀ ਦੇ ਨਿਵਾਸ ਦੇ ਨਾਲ ਹੀ ਦਫ਼ਤਰ ’ਚ ਵੀ ਛਾਪਾ ਮਾਰਿਆ। ਨਗਰਪਾਲਿਕਾ ਦੇ ਕੁਢ ਸਾਬਕਾ ਅਧਿਕਾਰੀਆਂ ਦੇ ਘਰਾਂ ’ਤੇ ਛਾਪੇ ਮਾਰੇ ਗਏ।
ਇਕ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਛਾਪਿਆਂ ਦਾ ਮੰਤਵ ਭ੍ਰਿਸ਼ਟਾਚਾਰ ਨਾਲ ਸਬੰਧਤ ਦਸਤਾਵੇਜ਼ ਇਕੱਠੇ ਕਰਨਾ ਹੈ। ਮੰਤਰੀ ਦਾ ਦਫ਼ਤਰ ਅਸਲ ’ਚ ਈ. ਡੀ. ਦੀ ਸੂਚੀ ’ਚ ਨਹੀਂ ਸੀ। ਕੇਂਦਰੀ ਏਜੰਸੀ ਨੇ ਇਸ ਤੋਂ ਪਹਿਲਾਂ ਜਨਵਰੀ 2024 ’ਚ ਇਸੇ ਮਾਮਲੇ ’ਚ ਬੋਸ ਦੇ ਘਰ ਛਾਪਾ ਮਾਰਿਆ ਸੀ ਤੇ ਉਨ੍ਹਾਂ ਤੋਂ 12 ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਸੀ।
ਮਾਮਲਾ ਵੈਸ਼ਾਲੀ ’ਚ ਹੜ੍ਹ ਪੀੜਤਾਂ ਨੂੰ ਪੈਸੇ ਵੰਡਣ ਦਾ, ਪੱਪੂ ਯਾਦਵ ਵਿਰੁੱਧ ਮਾਮਲਾ ਦਰਜ
NEXT STORY