ਜੌਨਪੁਰ — ਉੱਤਰ-ਪ੍ਰਦੇਸ਼ 'ਚ ਜੌਨਪੁਰ ਦੇ ਬਰਸਠੀ ਖੇਤਰ ਵਿਚ ਇਕ ਵਿਆਹੁਤਾ ਨੇ ਆਪਣੇ ਦੋ ਸਾਲ ਦੇ ਪੁੱਤਰ ਨਾਲ ਆਤਮਦਾਹ ਕਰ ਲਿਆ। ਅਜਿਹੇ 'ਚ ਵਿਆਹੁਤਾ ਦੇ ਪੇਕੇ ਵਾਲਿਆਂ ਨੇ ਸਾੜ ਕੇ ਮਾਰਨ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਦੱਸਿਆ ਕਿ ਮਹਿਮੂਦਪੁਰ ਪਿੰਡ ਨਿਵਾਸੀ ਸੂਰਜ ਪ੍ਰਕਾਸ਼ ਯਾਦਵ ਦੀ ਪਤਨੀ ਜਯੋਤੀ ਯਾਦਵ(26) ਨੇ ਕੱਲ੍ਹ ਰਾਤ ਆਪਣੇ ਦੋ ਸਾਲ ਦੇ ਬੱਚੇ ਆਰਿਅਨ ਨਾਲ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਗਾ ਲਈ, ਜਿਸ ਕਰਾਨ ਦੋਵਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕਾ ਦੇ ਪੇਕੇ ਵਾਲਿਆਂ ਨੇ ਸਹੁਰਾ ਪੱਖ ਦੇ ਲੋਕਾਂ 'ਤੇ ਸਾੜ ਕੇ ਮਾਰਨ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਪਿੰਡ ਵਾਲਿਆਂ ਅਨੁਸਾਰ ਘਟਨਾ ਦਾ ਕਾਰਨ ਪਰਿਵਾਰਕ ਝਗੜਾ ਦੱਸਿਆ ਜਾ ਰਿਹਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੜਕ ਹਾਦਸੇ 'ਚ 4 ਲੋਕਾਂ ਦੀ ਦਰਦਨਾਕ ਮੌਤ, 3 ਹੋਰ ਜ਼ਖਮੀ
NEXT STORY