ਅਹਿਮਦਾਬਾਦ— ਗੁਜਰਾਤ ਹਾਈਕੋਰਟ ਦੇ ਸੀਨੀਅਰ ਜੱਜ ਆਰ.ਪੀ.ਧੋਲਰੀਆ ਨੇ ਇਕ ਵਾਰ ਫਿਰ ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਕਮੇਟੀ ਨੇਤਾ ਹਾਰਦਿਕ ਪਟੇਲ ਨਾਲ ਜੁੜੇ ਇਕ ਮਾਮਲੇ ਦੀ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ।
ਜੱਜ ਧੋਲਰੀਆ ਜੋ ਖੁਦ ਗੁਜਰਾਤ ਦੇ ਪਾਟੀਦਾਰ ਬਹੁਲ ਅਮਰੇਲੀ ਜ਼ਿਲੇ ਦੇ ਖਾਂਬਾ ਦੇ ਵਾਸੀ ਹਨ, ਉਨ੍ਹਾਂ ਦੇ ਕੋਲ ਦੇ ਇਕ ਵਰਕਰ ਦਿਲੀਪ ਵਡੋਦਰੀਆ ਵੱਲੋਂ ਅਰਜ਼ੀ ਦਾਇਰ ਕੀਤੀ ਗਈ। ਅਰਜ਼ੀ 'ਚ ਉਨ੍ਹਾਂ ਨੇ ਲਿਖਿਆ ਕਿ ਹਾਰਦਿਕ ਘਰ 'ਚ 25 ਅਗਸਤ ਤੋਂ ਭੁੱਖ ਹੜਤਾਲ 'ਤੇ ਬੈਠੇ ਹਨ। ਹਾਰਦਿਕ ਨੂੰ ਮਿਲਣ ਵਾਲੇ ਜਾਣ ਵਾਲਿਆਂ ਅਤੇ ਜ਼ਰੂਰੀ ਵਸਤੂਆਂ ਦੀ ਸਪਲਾਈ ਕਰਨ ਵਾਲਿਆਂ 'ਤੇ ਕਥਿਤ ਤੌਰ 'ਤੇ ਪੁਲਸ ਜ਼ਿਆਦਤੀ ਕਰ ਰਹੀ ਹੈ। ਪਰ ਕੋਰਟ ਨੇ ਉਸ ਅਰਜ਼ੀ 'ਤੇ ਸੁਣਵਾਈ ਲਈ ਇਨਕਾਰ ਕਰ ਦਿੱਤਾ।
ਪਹਿਲੀ ਵਾਰ ਕਸ਼ਮੀਰ ਦੀ ਕੋਈ ਮੁਸਲਿਮ ਮਹਿਲਾ ਬਣੀ ਪਾਇਲਟ
NEXT STORY