ਨਵੀਂ ਦਿੱਲੀ—ਹਵਾਈ ਫੌਜ ਰਵਾਇਤੀ ਰਸਤੇ ਰਾਹੀਂ ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਉੱਤਰਾਖੰਡ 'ਚ ਪਿਥੌਰਾਗੜ੍ਹ ਤੋਂ ਔਖੇ ਇਲਾਕੇ ਗੂੰਜੀ ਤਕ ਹੈਲੀਕਾਪਟਰ ਰਾਹੀਂ ਲਿਜਾਵੇਗੀ। ਹਵਾਈ ਫੌਜ ਅਨੁਸਾਰ ਇਹ ਸਹੂਲਤ 18 ਜੂਨ ਤੋਂ ਸ਼ੁਰੂ ਹੋਈ ਹੈ ਜੋ ਤਿੰਨ ਮਹੀਨਿਆਂ ਦੌਰਾਨ 1880 ਰਜਿਸਟਰਡ ਯਾਤਰੀਆਂ ਨੂੰ ਪਿਥੌਰਾਗੜ੍ਹ ਤੋਂ ਗੂੰਜੀ ਅਤੇ ਗੂੰਜੀ ਤੋਂ ਪਿਥੌਰਾਗੜ੍ਹ ਲੈ ਕੇ ਜਾਵੇਗੀ। ਦਰਅਸਲ ਪਿਥੌਰਾਗੜ੍ਹ ਤੋਂ ਗੂੰਜੀ ਦਰਮਿਆਨ ਦੇ ਰਸਤੇ ਦੇ ਔਖਾ ਹੋਣ ਦੇ ਮੱਦੇਨਜ਼ਰ ਵਿਦੇਸ਼ ਮੰਤਰਾਲਾ ਨੇ ਰੱਖਿਆ ਮੰਤਰਾਲਾ ਨੂੰ ਯਾਤਰੀਆਂ ਨੂੰ ਇਹ ਸਹੂਲਤ ਦੇਣ ਦੀ ਬੇਨਤੀ ਕੀਤੀ ਸੀ। ਇਸ ਮੁਹਿੰਮ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਏਅਰ ਕਮੋਡੋਰ ਪੇਂਡਸੇ ਨੇ ਕਿਹਾ, ''ਹਵਾਈ ਫੌਜ ਸਰਕਾਰ ਵੱਲੋਂ ਸੌਂਪੀ ਗਈ ਇਸ ਡਿਊਟੀ ਨੂੰ ਬੜੀ ਪੇਸ਼ੇਵਰ ਢੰਗ ਨਾਲ ਪੂਰੀ ਕਰੇਗੀ।
ਅੱਤਵਾਦੀਆਂ ਨਾਲ ਮੁਕਾਬਲੇ 'ਚ ਸ਼ਹੀਦ ਹੋਏ ਜਵਾਨ ਨੂੰ ਦਿੱਤੀ ਗਈ ਸ਼ਰਧਾਂਜਲੀ
NEXT STORY