ਨਵੀਂ ਦਿੱਲੀ - ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਲਖਨਓ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ 'ਚ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਰਾਜਪਾਲ ਕਲਿਆਣ ਸਿੰਘ ਨੂੰ ਬਾਬਰੀ ਢਾਂਚਾ ਢਾਏ ਜਾਣ ਦੇ ਮਾਮਲੇ 'ਚ ਮੁਕੱਦਮੇ ਦਾ ਸਾਹਮਣਾ ਕਰਨ ਦੇ ਮਕਸਦ ਤੋਂ ਤਲਬ ਕਰਨ ਦੀ ਅਪੀਲ ਵਾਲੀ ਅਰਜ਼ੀ ਸੋਮਵਾਰ ਨੂੰ ਦਿੱਤੀ।
ਅਦਾਲਤ ਅਯੋਧਿਆ 'ਚ 6 ਦਸੰਬਰ, 1992 ਨੂੰ ਬਾਬਰੀ ਮਸਜਿਦ ਢਾਂਚਾ ਢਹਾਉਣ ਦੀ ਸਾਜਿਸ਼ ਲਈ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਣ ਅਡਵਾਨੀ, ਭਾਜਪਾ ਦੇ ਸੀਨੀਅਰ ਨੇਤਾ ਮੁਰਲੀ ਮਨੋਹਰ ਜੋਸ਼ੀ, ਓਮਾ ਭਾਰਤੀ ਅਤੇ ਹੋਰ ਦੋਸ਼ੀਆਂ ਦੇ ਮੁਕੱਦਮੇ ਦੀ ਸੁਣਵਾਈ ਕਰ ਰਹੀ ਹੈ। ਅਦਾਲਤ ਨੇ ਸੀ. ਬੀ. ਆਈ. ਤੋਂ ਜਾਣਕਾਰੀ ਲਈ ਕਿ ਕਲਿਆਣ ਸਿੰਘ ਕੀ ਹੁਣ ਰਾਜਪਾਲ ਦੇ ਸੰਵਿਧਾਨਕ ਅਹੁਦੇ 'ਤੇ ਹੈ।
ਅਦਾਲਤ ਨੇ ਆਖਿਆ ਕਿ ਮਾਮਲੇ ਦੀ ਕਾਰਵਾਈ ਦਿਨ-ਪ੍ਰਤੀਦਿਨ ਦੇ ਆਧਾਰ 'ਤੇ ਚੱਲ ਰਹੀ ਹੈ ਇਸ ਲਈ ਸੀ. ਬੀ. ਆਈ. ਦੀ ਅਰਜ਼ੀ 'ਤੇ 11 ਸਤੰਬਰ 2019 ਨੂੰ ਸੁਣਵਾਈ ਹੋ ਸਕਦੀ ਹੈ। ਅਰਜ਼ੀ ਪੇਸ਼ ਕਰਦੇ ਹੋਏ ਸੀ. ਬੀ. ਆਈ. ਨੇ ਆਖਿਆ ਕਿ ਕਲਿਆਣ ਸਿੰਘ ਖਿਲਾਫ 1993 'ਚ ਦੋਸ਼ ਪੱਤਰ ਦਾਖਿਲ ਕੀਤਾ ਗਿਆ ਸੀ। ਅਜੇ ਤੱਕ ਕਲਿਆਣ ਸਿੰਘ ਦੋਸ਼ੀ ਦੇ ਰੂਪ 'ਚ ਮੁਕੱਦਮੇ ਦੀ ਕਾਰਵਾਈ 'ਚ ਨਾ ਲਿਆਇਆ ਜਾ ਸਕੇ, ਕਿਉਂਕਿ ਉਨ੍ਹਾਂ ਨੂੰ ਰਾਜਪਾਲ ਹੋਣ ਦੇ ਨਾਤੇ ਸੰਵਿਧਾਨ ਦੇ ਤਹਿਤ ਵਿਸ਼ੇਸ਼ ਅਧਿਕਾਰ ਹਾਸਲ ਹਨ।
ਉੱਚ ਅਦਾਲਤ ਨੇ ਹਾਲਾਂਕਿ ਸੀ. ਬੀ. ਆਈ. ਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਸੀ ਕਿ ਜਦ ਕਲਿਆਮ ਸਿੰਘ ਰਾਜਪਾਲ ਨਹੀਂ ਰਹਿੰਦੇ ਤਾਂ ਉਨ੍ਹਾਂ ਨੂੰ ਦੋਸ਼ੀ ਦੇ ਰੂਪ 'ਚ ਪੇਸ਼ ਕੀਤਾ ਗਿਆ ਜਾ ਸਕਦਾ ਹੈ। ਸਿੰਘ ਹਾਲ 'ਚ ਰਾਜ ਸਥਾਨ ਦੇ ਰਾਜਪਾਲ ਦੇ ਅਹੁਦੇ ਤੋਂ ਹਟੇ ਹਨ। ਸੀ. ਬੀ. ਆਈ. ਨੇ ਆਪਣੀ ਅਰਜ਼ੀ 'ਚ ਆਖਿਆ ਕਿ ਸਿੰਘ 2 ਸਤੰਬਰ 2014 ਨੂੰ ਰਾਜਪਾਲ ਅਹੁਦੇ 'ਤੇ ਨਿਯੁਕਤ ਹੋਏ ਸਨ ਅਤੇ ਉਨ੍ਹਾਂ ਦੇ 5 ਸਾਲ ਦਾ ਕਾਰਜਕਾਲ ਪੂਰਾ ਹੋ ਗਿਆ ਹੈ।
ਹੁਣ ਦੁਸ਼ਮਣ ਦੀ ਖੈਰ ਨਹੀਂ, ਨੇਵੀ ਫੌਜ ਨੂੰ ਜਲਦ ਮਿਲੇਗਾ ਖੰਡੇਰੀ ਪਣਡੁੱਬੀ ਅਤੇ ਸਟੇਲਥ ਫ੍ਰਿਗੇਟ ਦਾ ਤੋਹਫਾ
NEXT STORY