ਆਗਰਾ— ਕਮਲ ਹਸਨ ਨੂੰ 'ਹਿੰਦੂ ਅੱਤਵਾਦ' 'ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਇਕ ਪਾਸੇ ਜਿੱਥੇ ਦੱਖਣਪੰਥੀ ਹਿੰਦੂ ਸੰਗਠਨਾਂ ਦੀ ਨਾਰਾਜ਼ਗੀ ਅਤੇ ਆਲੋਚਨਾ ਝੱਲਣੀ ਪੈ ਰਹੀ ਹੈ, ਉੱਥੇ ਹੀ ਦੂਜੇ ਪਾਸੇ ਅਲੀਗੜ੍ਹ ਦੇ ਰਹਿਣ ਵਾਲੇ ਇਕ ਮੁਸਲਿਮ ਨੇ ਅਭਿਨੇਤਾ ਦਾ ਮੂੰਹ ਕਾਲਾ ਕਰਨ ਵਾਲੇ ਨੂੰ 25 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਅਲੀਗੜ੍ਹ 'ਚ ਮੁਸਲਿਮ ਯੂਥ ਐਸੋਸੀਏਸ਼ਨ ਦੇ ਪ੍ਰੈਸੀਡੈਂਟ ਮੁਹੰਮਦ ਆਮਿਰ ਰਾਸ਼ਿਦ ਨੇ ਇਨਾਮ ਦੇਣ ਦਾ ਐਲਾਨ ਕਰਦੇ ਹੋਏ ਕਿਹਾ,''ਕਮਲ ਹਸਨ ਰਾਸ਼ਟਰਵਿਰੋਧੀ ਇਨਸਾਨ ਹਨ। ਉਹ ਜਾਣ ਬੁੱਝ ਕੇ ਹਿੰਦੂ-ਮੁਸਲਮਾਨਾਂ ਦਰਮਿਆਨ ਦੀ ਖੱਡ ਨੂੰ ਚੌੜਾ ਕਰਨਾ ਚਾਹੁੰਦੇ ਹਨ। ਜੇਕਰ ਹਿੰਦੂ ਸੱਚ 'ਚ ਅੱਤਵਾਦੀ ਹੋ ਜਾਣ ਤਾਂ ਦੇਸ਼ 'ਚ ਕੋਈ ਵੀ ਭਾਈਚਾਰਾ ਸੁਰੱਖਿਅਤ ਨਹੀਂ ਰਹੇਗਾ।
ਉਨ੍ਹਾਂ ਨੇ ਕਿਹਾ,''ਮਤਭੇਦ ਪੈਦਾ ਕਰਨ ਵਾਲੇ ਸਾਰੇ ਲੋਕਾਂ ਦੀ ਜੀਭ ਕੱਟ ਕੇ ਉਨ੍ਹਾਂ ਦੀ ਜ਼ੁਬਾਨ ਨੂੰ ਬੰਦ ਕਰ ਦੇਣਾ ਚਾਹੀਦਾ। ਹਸਨ ਪਾਲੀਟਿਕਸ (ਸਿਆਸਤ) 'ਚ ਆਉਣ ਲਈ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹਨ। ਮੈਂ ਉਨ੍ਹਾਂ ਦਾ ਮੂੰਹ ਕਾਲਾ ਕਰਨ ਵਾਲੇ ਨੂੰ 25 ਹਜ਼ਾਰ ਰੁਪਏ ਦੇਵਾਂਗਾ।'' ਜ਼ਿਕਰਯੋਗ ਹੈ ਕਿ ਅਭਿਨੇਤਾ ਕਮਲ ਹਸਨ ਨੇ ਇਕ ਤਮਿਲ ਮੈਗਜ਼ੀਨ 'ਚ ਲਿਖੇ ਆਪਣੇ ਕਾਲਮ 'ਚ ਅਸਿੱਧੇ ਤੌਰ 'ਤੇ ਦੱਖਣਪੰਥੀ ਹਿੰਦੂ ਸੰਗਠਨਾਂ ਦੇ ਖਿਲਾਫ ਟਿੱਪਣੀ ਕੀਤੀ ਸੀ।
ਨਿੱਜੀ ਸਕੂਲਾਂ ਨੇ ਉਡਾਈਆਂ ਸਿੱਖਿਆ ਵਿਭਾਗ ਦੇ ਨਿਯਮਾਂ ਦੀਆਂ ਧੱਜੀਆਂ
NEXT STORY