ਭੋਪਾਲ— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਅੱਜ ਯਾਨੀ ਸੋਮਵਾਰ ਨੂੰ ਵਿਧਾਨ ਸਭਾ 'ਚ ਵਿਧਾਇਕ ਦੇ ਤੌਰ 'ਤੇ ਸਹੁੰ ਚੁੱਕੀ। ਵਿਧਾਨ ਸਭਾ ਸਪੀਕਰ ਐੱਨ.ਪੀ. ਪ੍ਰਜਾਪਤੀ ਨੇ ਕਮਲਨਾਥ ਨੂੰ ਇੱਥੇ ਸਥਿਤ ਵਿਧਾਨ ਸਭਾ ਕੈਂਪਸ 'ਚ ਸਹੁੰ ਚੁਕਾਈ। ਇਸ ਮੌਕੇ ਪ੍ਰਦੇਸ਼ ਸਰਕਾਰ ਦੇ ਜਨ ਸੰਪਰਕ ਮੰਤਰੀ ਪੀ.ਸੀ. ਸ਼ਰਮਾ, ਗ੍ਰਹਿ ਮੰਤਰੀ ਬਾਲਾ ਬੱਚਨ, ਨੇਤਾ ਵਿਰੋਧੀ ਗੋਪਾਲ ਭਾਰਗਵ ਸਮੇਤ ਕਈ ਮੰਤਰੀ ਅਤੇ ਅਧਿਕਾਰੀ ਮੌਜੂਦ ਸਨ। ਕਮਲਨਾਥ ਹਾਲ ਹੀ 'ਚ ਛਿੰਦਵਾੜਾ ਵਿਧਾਨ ਸਭਾ ਉੱਪ ਚੋਣਾਂ 'ਚ ਜਿੱਤ ਹਾਸਲ ਕਰ ਕੇ ਵਿਧਾਨ ਸਭਾ ਮੈਂਬਰ ਬਣੇ ਹਨ।
ਉਨ੍ਹਾਂ ਨੇ ਪਿਛਲੇ ਸਾਲ 17 ਦਸੰਬਰ ਨੂੰ ਰਾਜ ਦੇ ਮੁੱਖ ਮੰਤਰੀ ਦੇ ਤੌਰ 'ਤੇ ਸਹੁੰ ਚੁੱਕੀ ਸੀ। ਨਿਯਮਾਂ ਅਨੁਸਾਰ ਉਨ੍ਹਾਂ ਨੂੰ 6 ਮਹੀਨੇ ਦੇ ਅੰਦਰ ਵਿਧਾਇਕ ਦੇ ਤੌਰ 'ਤੇ ਸਹੁੰ ਚੁੱਕਣੀ ਸੀ। ਇਹ ਮਿਆਦ ਆਉਣ ਵਾਲੀ 16 ਜੂਨ ਨੂੰ ਖਤਮ ਹੋ ਰਹੀ ਸੀ। ਕਮਲਨਾਥ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਛਿੰਦਵਾੜਾ ਵਿਧਾਇਕ ਦੀਪਕ ਸਕਸੈਨਾ ਦੇ ਅਹੁਦੇ ਤੋਂ ਅਸਤੀਫਾ ਦੇਣ ਕਾਰਨ ਵਿਧਾਨ ਸਭਾ ਸੀਟ ਖਾਲੀ ਹੋ ਗਈ ਸੀ। ਪਿਛਲੀ ਦਿਨੀਂ ਲੋਕ ਸਭਾ ਚੋਣਾਂ ਨਾਲ ਛਿੰਦਵਾੜਾ ਵਿਧਾਨ ਸਭਾ ਖੇਤਰ 'ਚ ਹੋਈਆਂ ਉੱਪ ਚੋਣਾਂ 'ਚ ਕਮਲਨਾਥ ਜਿੱਤ ਹਾਸਲ ਕਰ ਕੇ ਇੱਥੋਂ ਵਿਧਾਇਕ ਚੁਣੇ ਗਏ।
ਜੰਮੂ : ਮਲਿਕ ਨੇ ਸੜਕ ਹਾਦਸੇ 'ਚ ਮਾਰੇ ਗਏ ਲੋਕਾਂ ਨੂੰ ਮੁਆਵਜ਼ਾ ਦੇਣ ਦਾ ਕੀਤਾ ਐਲਾਨ
NEXT STORY