ਮੁੰਬਈ - ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੇ ਫਿਰ ਮਹਾਰਾਸ਼ਟਰ ਸਰਕਾਰ 'ਤੇ ਹਮਲਾ ਬੋਲਿਆ ਹੈ। ਕੰਗਨਾ ਨੇ ਉਧਵ ਠਾਕਰੇ ਦੀ ਸਰਕਾਰ ਨੂੰ 'ਗੁੰਡਾ' ਕਿਹਾ ਹੈ। ਕੰਗਨਾ ਨੇ ਕਿਹਾ ਹੈ ਕਿ ਗੁੰਡਿਆਂ ਨੇ ਬਾਰ ਅਤੇ ਰੈਸਟੋਰੈਂਟ ਖੋਲ੍ਹ ਦਿੱਤੇ ਪਰ ਮੰਦਰਾਂ ਨੂੰ ਬੰਦ ਰੱਖਿਆ ਹੈ। ਤੁਹਾਨੂੰ ਦੱਸ ਦਈਏ ਕਿ ਕੰਗਨਾ ਦੀ ਇਹ ਪ੍ਰਤੀਕਿਰਿਆ ਮਹਾਰਾਸ਼ਟਰ 'ਚ ਮੰਦਰ ਖੋਲ੍ਹੇ ਜਾਣ ਨੂੰ ਲੈ ਕੇ ਰਾਜਪਾਲ ਵੱਲੋਂ ਮਹਾਰਾਸ਼ਟਰ ਸਰਕਾਰ ਨੂੰ ਲਿਖੀ ਚਿੱਠੀ ਤੋਂ ਬਾਅਦ ਆਈ ਹੈ। ਕੰਗਨਾ ਨੇ ਟਵੀਟ ਕੀਤਾ, ਇਹ ਜਾਨ ਕੇ ਵਧੀਆ ਲੱਗਾ ਕਿ ਮਾਣਯੋਗ ਗਵਰਨਰ ਸੱਜਣ ਵਿਅਕਤੀ ਨੇ ਗੁੰਡਾ ਸਰਕਾਰ ਤੋਂ ਪੁੱਛਗਿੱਛ ਕੀਤੀ ਹੈ। ਗੁੰਡਿਆਂ ਨੇ ਬਾਰ ਅਤੇ ਰੈਸਟੋਰੈਂਟ ਖੋਲ੍ਹ ਦਿੱਤੇ ਹਨ ਪਰ ਰਣਨੀਤੀਕ ਰੂਪ ਨਾਲ ਮੰਦਰਾਂ ਨੂੰ ਬੰਦ ਰੱਖਿਆ ਹੈ। ਸੋਨੀਆ ਫੌਜ, ਬਾਬਰ ਫੌਜ ਤੋਂ ਵੀ ਵੱਧ ਭੈੜਾ ਸਲੂਕ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਲਗਾਤਾਰ ਵੱਧਦੇ ਮਾਮਲਿਆਂ ਵਿਚਾਲੇ ਮਹਾਰਾਸ਼ਟਰ 'ਚ ਧਾਰਮਿਕ ਥਾਂ ਖੋਲ੍ਹੇ ਜਾਣ ਨੂੰ ਲੈ ਕੇ ਰਾਜਨੀਤੀ ਸ਼ੁਰੂ ਹੋ ਗਈ ਹੈ। ਇਸ 'ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਪੱਤਰ ਲਿੱਖ ਕੇ ਕਿਹਾ ਹੈ ਕਿ ਕੀ ਸੂਬੇ 'ਚ ਕੋਵਿਡ-19 ਸਬੰਧੀ ਹਾਲਾਤ ਦੀ ਪੂਰੀ ਸਮੀਖਿਆ ਤੋਂ ਬਾਅਦ ਧਾਰਮਿਕ ਸਥਾਨਾਂ ਨੂੰ ਮੁੜ: ਖੋਲ੍ਹਣ ਦਾ ਫੈਸਲਾ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਕੰਗਨਾ ਰਨੌਤ ਫਿਲਮ ਇੰਡਸਟਰੀ ਨੂੰ ਕਟਹਿਰੇ 'ਚ ਖੜਾ ਕੀਤਾ। ਬਾਲੀਵੁੱਡ ਦੇ 34 ਵੱਡੇ ਨਿਰਮਾਤਾਵਾਂ ਨੇ ਰਿਪਬਲਿਕ ਟੀ.ਵੀ. ਦੇ ਅਰਣਬ ਗੋਸਵਾਮੀ, ਪ੍ਰਦੀਪ ਭੰਡਾਰੀ, ਟਾਈਮਜ਼ ਨਾਓ ਦੇ ਰਾਹੁਲ ਸ਼ਿਵਸ਼ੰਕਰ ਅਤੇ ਨਵਿਕਾ ਕੁਮਾਰ ਖ਼ਿਲਾਫ਼ ਗੈਰ-ਜ਼ਿੰਮੇਦਾਰਾਨਾ ਰਿਪੋਰਟਿੰਗ ਨੂੰ ਲੈ ਕੇ ਦਿੱਲੀ ਹਾਈ ਕੋਰਟ 'ਚ ਮੁਕੱਦਮਾ ਕੀਤਾ ਹੈ। ਇਸ ਨੂੰ ਲੈ ਕੇ ਕੰਗਨਾ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ ਹਨ। ਕੰਗਨਾ ਨੇ ਟਵੀਟ ਕੀਤਾ, ਬਾਲੀਵੁੱਡ ਡਰੱਗਜ਼, ਐਕਸਪਲਾਇਟੇਸ਼ਨ, ਨੈਪੋਟਿਜ਼ਮ ਅਤੇ ਧਾਰਮਿਕ ਲੜਾਈ ਦਾ ਗਟਰ ਹੈ। ਇਸ ਗਟਰ ਨੂੰ ਸਾਫ਼ ਕਰਨ ਦੀ ਬਜਾਏ ਇਸ ਨੂੰ ਬੰਦ ਕੀਤਾ ਹੋਇਆ ਹੈ। #BollywoodStrikesBack ਨੂੰ ਮੇਰੇ 'ਤੇ ਵੀ ਕੇਸ ਕਰਨਾ ਚਾਹੀਦਾ ਹੈ। ਜਦੋਂ ਤੱਕ ਮੈਂ ਜ਼ਿੰਦਾ ਹਾਂ, ਉਦੋਂ ਤੱਕ ਤੁਹਾਨੂੰ ਸਾਰਿਆਂ ਨੂੰ ਐਕਸਪੋਜ ਕਰਦੀ ਰਹਾਂਗੀ।
ਕੇਰਲ 'ਚ ਭਾਰੀ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ, 13 ਜ਼ਿਲ੍ਹਿਆਂ 'ਚ 'ਯੈਲੋ ਅਲਰਟ' ਜਾਰੀ
NEXT STORY