ਨੈਸ਼ਨਲ ਡੈਸਕ— ਕਨੀਮੋਝੀ ਜਿਸ ਨੂੰ ਹਾਲ ਹੀ ਵਿਚ 2 ਜੀ ਮਾਮਲੇ ਵਿਚ ਸੀ. ਬੀ. ਆਈ ਨੇ ਬਰੀ ਕੀਤਾ, ਅੱਜਕੱਲ ਬਹੁਤ ਖੁਸ਼ ਨਜ਼ਰ ਆ ਰਹੀ ਹੈ, ਕਿਉਂਕਿ ਉਸ ਨੂੰ ਸਮੁੱਚੇ ਤਾਮਿਲਨਾਡੂ 'ਚੋਂ ਵਧਾਈਆਂ ਵਾਲੀਆਂ ਮੇਲਾਂ ਮਿਲ ਰਹੀਆਂ ਹਨ। ਤਾਮਿਲਨਾਡੂ ਤੋਂ ਬਾਹਰਲੇ ਸੂਬਿਆਂ ਤੋਂ ਵੀ ਉਨ੍ਹਾਂ ਨੂੰ ਅਜਿਹੀਆਂ ਮੇਲਾਂ ਆ ਰਹੀਆਂ ਹਨ। ਇਨ੍ਹਾਂ ਮੇਲਾਂ ਤੋਂ ਖੁਸ਼ ਹੋ ਕੇ ਕਨੀਮੋਝੀ ਹੁਣ ਲੋਕ ਸਭਾ ਦੀਆਂ ਚੋਣਾਂ ਲੜਨਾ ਚਾਹੁੰਦੀ ਹੈ। ਜੇ ਸੂਤਰਾਂ 'ਤੇ ਭਰੋਸਾ ਕੀਤਾ ਜਾਵੇ ਤਾਂ ਉਨ੍ਹਾਂ ਦੇ ਮਤਰੇਏ ਭਰਾ ਅਤੇ ਡੀ. ਐੱਮ. ਕੇ. ਦੇ ਨੇਤਾ ਐੱਮ. ਕੇ. ਸਟਾਲਿਨ ਨੇ ਇਸ ਸਬੰਧੀ ਹਰੀ ਝੰਡੀ ਦੇ ਦਿੱਤੀ ਹੈ। ਸਟਾਲਿਨ ਨੇ ਫੈਸਲਾ ਕੀਤਾ ਹੈ ਕਿ ਉਹ ਤਾਮਿਲਨਾਡੂ ਦੀ ਸਿਆਸਤ ਵਿਚ ਹੀ ਰਹਿਣਗੇ, ਜਦ ਕਿ ਕਨੀਮੋਝੀ ਕੌਮੀ ਸਿਆਸਤ ਵਿਚ ਜਾਵੇਗੀ। ਕਨੀਮੋਝੀ ਦੇ ਵੱਡੇ ਭਰਾ ਐੱਮ. ਕੇ. ਅਲਾਗਿਰੀ ਨੇ ਇਸ ਸਿਧਾਂਤ ਦੀ ਉਲੰਘਣਾ ਕੀਤੀ ਅਤੇ ਉਹ ਤਾਮਿਲਨਾਡੂ ਦੀ ਅੰਦਰੂਨੀ ਸਿਆਸਤ ਵਿਚ ਵੀ ਸਰਗਰਮ ਰਹੇ। ਉਨ੍ਹਾਂ ਨੂੰ ਇਸ ਦਾ ਨੁਕਸਾਨ ਵੀ ਹੋਇਆ।
ਨਵੇਂ ਸਾਲ ਦੇ ਜਸ਼ਨ ਤੋਂ ਪਹਿਲਾਂ ਹੋਈ ਪੁਲਸ ਸਖ਼ਤ, ਲੱਗੀ ਧਾਰਾ-144
NEXT STORY