ਕਾਨਪੁਰ— ਯੂ. ਪੀ. ਦੇ ਬਾਂਦਾ ਜ਼ਿਲੇ 'ਚ ਸ਼ਾਰਟ ਸਰਕਟ ਕਾਰਨ ਇਕ ਘਰ 'ਚ ਸ਼ਨੀਵਾਰ ਅਚਾਨਕ ਅੱਗ ਲੱਗ ਗਈ। ਅੱਗ ਦੇਖਦੇ ਹੀ ਦੇਖਦੇ ਭਿਆਨਕ ਲਪਟਾਂ 'ਚ ਬਦਲ ਗਈ, ਜਿਸ ਕਾਰਨ ਗੁਆਂਢੀਆਂ ਦੇ 6 ਮਕਾਨ ਵੀ ਲਪੇਟ 'ਚ ਆ ਗਏ।
ਤਿੰਦਵਾਰੀ ਥਾਣਾ ਖੇਤਰ ਦੇ ਮੁੰਗੂਸ ਪਿੰਡ 'ਚ ਸ਼ਨੀਵਾਰ ਨੂੰ ਦੁਪਹਿਰ ਸ਼ਾਰਟ ਸਰਕਟ ਕਾਰਨ ਚੁਨੁਬਾਦ ਕੁਸ਼ਵਾਹਾ ਦੇ ਘਰ ਅੱਗ ਲੱਗ ਗਈ। ਗੁਆਂਢੀ ਜਗਦੇਵ, ਰਾਮਦੇਵ, ਰਾਮਦੀਨ, ਜਗਰੂਪ ਅਤੇ ਜਗਦੀਸ਼ ਕੁਸ਼ਵਾਹਾ ਅਤੇ ਰਾਜਕੁਮਾਰੀ ਦੇ ਮਕਾਨ ਵੀ ਚਪੇਟ 'ਚ ਆ ਗਏ। ਉਨ੍ਹਾਂ ਦੱਸਿਆ ਕਿ ਘਰ 'ਚ ਕੋਈ ਨਹੀਂ ਸੀ ਪਰਿਵਾਰਕ ਮੈਂਬਰ ਖੇਤਾਂ ਵੱਲ ਗਏ ਸਨ। ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਕਰੀਬ ਸਵਾ ਘੰਟਾ ਅੱਗ 'ਤੇ ਕਾਬੂ ਪਾਉਣ 'ਚ ਲੱਗ ਗਿਆ।
ਗ੍ਰਾਮੀਣ ਨੇ ਹੈਂਡਪੰਪਾਂ ਨਾਲ ਪਾਣੀ ਢੋਹ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਤਦ ਤਕ 7 ਘਰਾਂ ਅੰਦਰ ਕਈ ਸਮਾਨ ਸੜ ਚੁਕਿਆ ਸੀ ਅਤੇ ਇਕ ਮੱਝ ਦੀ ਮੌਤ ਹੋ ਗਈ। ਸਥਾਨਕ ਥਾਣਾ ਅਧਿਕਾਰੀ ਪ੍ਰਤੀਮਾ ਸਿੰਘ, ਕੁਸਰੇਜਾ ਚੌਕੀ ਇੰਚਾਰਜ ਸ਼ਿਵਸਾਗਰ, ਐੱਸ. ਆਈ. ਕੌਸ਼ਲੈਸ਼ ਸਿੰਘ ਚੌਹਾਨ ਅਤੇ ਕੌਸ਼ਲੇਂਦਰ ਪ੍ਰਤਾਪ ਸਿੰਘ ਆਦਿ ਪੁਲਸ ਕਰਮਚਾਰੀ ਵੀ ਅੱਗ ਬੁਝਾਉਣ 'ਚ ਜੁਟੇ ਰਹੇ।
ਜੋਖਿਮ ਲੈਣ ਵਾਲਿਆਂ ਦੀ ਗਿਣਤੀ ਵਧਾਉਣ ਦੀ ਲੋੜ : ਮੈਕਰੋਨ
NEXT STORY