ਕਰਨਾਲ— ਕਰਨਾਲ 'ਚ ਇਕ ਤੇਜ਼ ਰਫਤਾਰ ਕਾਰ ਦੇ ਅਚਾਨਕ ਚੱਲਦੇ-ਚੱਲਦੇ ਅੱਗ ਦਾ ਗੋਲਾ ਬਣ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸੈਕਟਰ 13 ਦੇ ਮੇਨ ਰੋਡ ਦੀ ਹੈ। ਜਿੱਥੇ ਇਕ ਹੌਂਡਾ ਸਿਟੀ ਕਾਰ ਅਚਾਨਕ ਅੱਗ ਦੀਆਂ ਲਪਟਾਂ 'ਚ ਬਦਲ ਗਈ। ਹਾਲਾਂਕਿ ਕਾਰ ਚਾਲਕ ਨੇ ਸਮਝਦਾਰੀ ਨਾਲ ਕਾਰ ਨੂੰ ਸਾਈਡ 'ਤੇ ਖੜ੍ਹੀ ਕਰ ਦਿੱਤਾ ਅਤੇ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ।
ਕਾਰ ਚਾਲਕ ਦਾ ਕਹਿਣਾ ਹੈ ਕਿ ਕਾਰ ਚਲਾਉਂਦੇ ਸਮੇਂ ਉਸ ਨੂੰ ਗੜਬੜੀ ਮਹਿਸੂਸ ਹੋਈ, ਜਿਸ ਤੋਂ ਬਾਅਦ ਉਸ ਨੇ ਕਾਰ ਨੂੰ ਸਾਈਡ 'ਤੇ ਲਗਾ ਕੇ ਆਪਣੀ ਜਾਨ ਬਚਾਈ। ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦੇ ਦਿੱਤੀ ਗਈ ਹੈ। ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਗੱਲ 'ਤੇ ਕਾਬੂ ਪਾਇਆ। ਹਾਲਾਂਕਿ ਕਾਰ 'ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਪਾਕਿਸਤਾਨੀ ਨਸਲ ਦੇ ਕੁੱਤੇ ਨੇ ਬੱਚੀ ਨੂੰ ਕੱਟਿਆ, ਦੇਖੋ ਤਸਵੀਰਾਂ
NEXT STORY