ਰੋਹਤਕ— ਰੋਹਤਕ ਸ਼ਹਿਰ ਦੀ ਅੋਮੈਕਸ ਸਿਟੀ 'ਚ ਪਾਕਿਸਤਾਨੀ ਬੁੱਲੀ ਕੁੱਤੇ ਨੇ 6 ਸਾਲਾ ਬੱਚੀ ਨੂੰ ਬੁਰੀ ਤਰ੍ਹਾਂ ਨਾਲ ਕੱਟ ਲਿਆ। ਬੱਚੀ ਘਰ ਦੇ ਬਾਹਰ ਖੇਡ ਰਹੀ ਸੀ ਕਿ ਉਦੋਂ ਅਚਾਨਕ ਕੁੱਤੇ ਨੇ ਬੱਚੀ 'ਤੇ ਹਮਲਾ ਕਰ ਦਿੱਤਾ ਅਤੇ ਕੱਟ ਲਿਆ। ਬੱਚੀ ਦੇ ਰੌਣ ਦੀ ਆਵਾਜ਼ ਸੁਣ ਕੇ ਆਸਪਾਸ ਦੇ ਕਈ ਵਿਅਕਤੀ ਲਾਠੀ-ਡੰਡੇ ਲੈ ਕੇ ਆਏ ਅਤੇ ਬੱਚੀ ਨੂੰ ਕੁੱਤੇ ਤੋਂ ਛੁਡਵਾਇਆ। ਇਹ ਪੂਰੀ ਘਟਨਾ ਬੱਚੀ ਦੇ ਮਕਾਨ ਦੀ ਪਹਿਲੀ ਮੰਜ਼ਿਲ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਪੀੜਤ ਪਰਿਵਾਰਕ ਮੈਂਬਰਾਂ ਨੇ ਪੁਲਸ 'ਚ ਕੁੱਤੇ ਦੇ ਮਾਲਕ ਖਿਲਾਫ ਮਾਮਲਾ ਦਰਜ ਕਰਵਾਇਆ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਇਕ ਮਹੀਨੇ ਤੋਂ ਹੀ ਅੋਮੈਕਸ ਸਿਟੀ ਦੇ ਫਲੈਟ ਨੰਬਰ 615 'ਚ ਸ਼ਿਫਟ ਹੋਏ ਹਨ। ਉਸ ਦੀਆਂ ਦੋ ਬੇਟੀਆਂ ਅਤੇ ਇਕ ਬੇਟਾ ਹੈ। ਇਸ ਤੋਂ ਪਹਿਲਾਂ 24 ਅਗਸਤ ਨੂੰ ਵੀ ਕੁੱਤੇ ਨੇ ਬੇਟੀ ਨੂੰ ਘਰ ਦੇ ਬਾਹਰ ਕੱਟ ਲਿਆ। ਜਿਸ ਦਾ ਇਲਾਜ ਹਸਪਤਾਲ 'ਚ ਚੱਲ ਰਿਹਾ ਸੀ ਕਿ ਫਿਰ ਕੁੱਤੇ ਨੇ ਬੱਚੀ 'ਤੇ ਹਮਲਾ ਕਰ ਦਿੱਤਾ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੁੱਤਾ ਮਾਲਕ ਨੂੰ ਪਹਿਲੇ ਹੀ ਕਿਤੇ ਛੱਡ ਕੇ ਆਉਣ ਦੀ ਚੇਤਾਵਨੀ ਦਿੱਤੀ ਸੀ ਪਰ ਉਹ ਨਹੀਂ ਮੰਨਿਆ। ਉਨ੍ਹਾਂ ਨੇ ਇਸ ਮਾਮਲੇ 'ਚ ਨਿਆਂ ਦੀ ਮੰਗ ਕੀਤੀ ਹੈ।
ਤਲਾਕ ਤੋਂ ਬਾਅਦ ਦਾਜ ਲਈ ਪਰੇਸ਼ਾਨ ਕਰਨ ਨੂੰ ਲੈ ਕੇ ਪਤਨੀ ਨਹੀਂ ਕਰ ਸਕਦੀ ਕੋਈ ਕੇਸ: ਸੁਪਰੀਮ ਕੋਰਟ
NEXT STORY