ਕਰਨਾਲ- ਹਰਿਆਣਾ ਦੀ ਸਭ ਤੋਂ ਹੋਟ ਸੀਟ ਕਰਨਾਲ ਲੋਕ ਸਭਾ ਸੀਟ ਤੋਂ ਨਤੀਜੇ ਆ ਗਏ ਹਨ। ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ 2,32,577 ਵੋਟਾਂ ਦੇ ਫ਼ਰਕ ਨਾਲ ਜਿੱਤ ਗਏ ਹਨ। ਉਨ੍ਹਾਂ ਨੂੰ ਕੁੱਲ 7,39,285 ਵੋਟਾਂ ਪਈਆਂ। ਜਦੋਂਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਕਾਂਗਰਸ ਦੇ ਦਿਵਿਆਂਸ਼ੂ ਬੁੱਧੀਰਾਜਾ ਨੂੰ ਕੁੱਲ 5,06,708 ਵੋਟਾਂ ਪਈਆਂ।
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਨੇ ਕਰਨਾਲ ਲੋਕ ਸਭਾ ਸੀਟ 'ਤੇ ਜਿੱਤਣ 'ਤੇ ਕਰਨਾਲਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਸੋਸ਼ਲ ਮੀਡੀਆ ਐਕਸ 'ਤੇ ਕਰਨਾਲਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਲਿਖਿਆ ਕਿ ਇਹ ਤੁਹਾਡੇ ਸਾਰਿਆਂ ਦੀ ਜਿੱਤ ਹੈ, ਇਹ ਤੁਹਾਡੇ ਇਰਾਦੇ ਦੀ, ਤੁਹਾਡੇ ਸੁਪਨਿਆਂ ਦੀ ਅਤੇ ਤੁਹਾਡੇ ਸਾਰਿਆਂ ਦੀ ਜਿੱਤ ਹੈ। ਮੈਂ ਤੁਹਾਡੇ ਦੁਆਰਾ ਦਿੱਤੇ ਪਿਆਰ ਅਤੇ ਅਸੀਸਾਂ ਤੋਂ ਪ੍ਰਭਾਵਿਤ ਹਾਂ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਹਮੇਸ਼ਾ ਤੁਹਾਡੇ ਪਰਿਵਾਰ ਦੇ ਮੈਂਬਰ ਵਾਂਗ ਸੀ ਅਤੇ ਹਮੇਸ਼ਾ ਰਹਾਂਗਾ। ਉਨ੍ਹਾਂ ਇਹ ਵੀ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕਰਨਾਲ ਅਤੇ ਹਰਿਆਣਾ ਸਮੇਤ ਪੂਰਾ ਭਾਰਤ ਵਿਕਸਤ ਰਾਸ਼ਟਰ ਦੀ ਰਾਹ 'ਤੇ ਅੱਗੇ ਵਧੇਗਾ। ਉਨ੍ਹਾਂ ਭਾਜਪਾ ਵਰਕਰਾਂ ਦਾ ਵੀ ਧੰਨਵਾਦ ਕੀਤਾ।
ਹਵਾਈ ਜਹਾਜ਼ ਦੀ ਟਾਇਲਟ ’ਚੋਂ ਮਿਲਿਆ 3.83 ਕਰੋੜ ਰੁਪਏ ਦਾ ਸੋਨਾ
NEXT STORY