ਬਾਬਾ ਬਕਾਲਾ ਸਾਹਿਬ (ਅਠੌਲਾ) : ਸਬ-ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁੱਢਾ ਥੇਹ (ਬਿਆਸ) ਦੇ ਵਸਨੀਕ ਕੁਲਦੀਪ ਸਿੰਘ ਢਿੱਲੋਂ ਦੇ ਨੌਜਵਾਨ ਸਪੁੱਤਰ ਹਰਸ਼ਪ੍ਰੀਤ ਸਿੰਘ ਅਭੀ (17) ਦੀ ਜਰਮਨੀ ਵਿਖੇ ਝੀਲ ’ਚ ਡੁੱਬਣ ਕਾਰਨ ਦਰਦਨਾਕ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ: ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਮਰਦੇ-ਮਰਦੇ ਨੇ ਵੀਡੀਓ ਬਣਾ ਕਰ'ਤੇ ਵੱਡੇ ਖੁਲਾਸੇ
ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਢਿੱਲੋਂ ਆਪ ਪੁਰਤਗਾਲ ਰਹਿੰਦਾ ਸੀ ਅਤੇ ਬੇਟਾ ਅਭੀ ਉਸ ਕੋਲ ਗਿਆ ਸੀ, ਜਿਥੋਂ ਉਹ ਜਰਮਨੀ ਚਲਾ ਗਿਆ। ਉਥੇ ਉਹ ਕੁਝ ਨੌਜਵਾਨਾਂ ਨਾਲ ਨਹਾਉਣ ਵਾਸਤੇ ਇਕ ਝੀਲ ’ਤੇ ਗਿਆ, ਜਿਥੇ ਹਰਸ਼ਪ੍ਰੀਤ ਦੀ ਝੀਲ ਦੇ ਡੂੰਘੇ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਪਰਿਵਾਰ ਨੇ ਪੰਜਾਬ ਅਤੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ। ਜ਼ਿਕਰਯੋਗ ਹੈ ਕਿ ਹਰਸ਼ਪ੍ਰੀਤ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ।
ਇਹ ਵੀ ਪੜ੍ਹੋ- ਪੰਜਾਬ: ਕਰੇਟਾ ਕਾਰ 'ਚ 62,00,000 ਰੁਪਏ ਲੈ ਕੇ ਘੁੰਮ ਰਹੇ 2 ਗੁਜਰਾਤੀ ਨੌਜਵਾਨ ਗ੍ਰਿਫਤਾਰ, ਹੋ ਸਕਦੇ ਵੱਡੇ ਖੁਲਾਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਹਰ ਵਿਅਕਤੀ ਕਰਾਵੇ SIR ! ਭਵਿੱਖ 'ਚ ਨਹੀਂ ਹੋਵੇਗੀ ਕੋਈ ਵੀ ਦਿੱਕਤ : ਮਨਜੀਤ ਸਿੰਘ ਜੀ.ਕੇ.
NEXT STORY