ਬੈਂਗਲੁਰੂ— ਕੋਰੋਨਾ ਵਾਇਰਸ ਕਾਰਨ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ, ਜਿਸ ਕਰ ਕੇ ਕਈ ਲੋਕ ਨੂੰ ਆਰਥਿਕ ਤੰਗੀ ’ਚੋਂ ਲੰਘਣਾ ਪੈ ਰਿਹਾ ਹੈ। ਇਸੇ ਤੰਗੀ ਦੀ ਵਜ੍ਹਾ ਤੋਂ ਕਰਨਾਟਕ ਦਾ ਇਕ ਬੱਸ ਕੰਡਕਟਰ ਆਪਣੀ ਕਿਡਨੀ ਵੇਚਣ ਲਈ ਤਿਆਰ ਹੋ ਗਿਆ ਹੈ। ਇਸ ਬਾਬਤ ਕੰਡਕਟਰ ਨੇ ਸੋਸ਼ਲ ਮੀਡੀਆ ’ਤੇ ਇਸ ਨਾਲ ਸਬੰਧਿਤ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਲਿਖਿਆ ਹੈ ਕਿ ਉਹ ਆਪਣੀ ਕਿਡਨੀ ਵੇਚਣ ਲਈ ਤਿਆਰ ਹੈ।
38 ਸਾਲ ਦੇ ਬੱਸ ਕੰਡਕਟਰ ਦਾ ਕਹਿਣਾ ਹੈ ਕਿ ਤਨਖ਼ਾਹ ਵਿਚ ਕਟੌਤੀ ਦੇ ਚੱਲਦੇ ਰੋਜ਼ਾਨਾ ਦੇ ਖ਼ਰਚੇ ਪੂਰੇ ਨਹੀਂ ਹੁੰਦੇ ਹਨ, ਜਿਸ ਵਜ੍ਹਾ ਕਰ ਕੇ ਮੈਂ ਆਪਣੀ ਕਿਡਨੀ ਵੇਚਣ ਲਈ ਤਿਆਰ ਹਾਂ। ਬੱਸ ਕੰਡਕਟਰ ਹਨੂਮੰਤ ਕਲੇਗਰ ਕਰਨਾਟਕ ਦੀ ਸਰਕਾਰੀ ਟਰਾਂਸਪੋਰਟ ਕੰਪਨੀ ’ਚ ਕੰਮ ਕਰਦਾ ਹੈ। ਸ਼ਖਸ ਦਾ ਦਾਅਵਾ ਹੈ ਕਿ ਕੋਰੋਨਾ ਵਾਇਰਸ ਲਾਗ ਦੀ ਵਜ੍ਹਾ ਤੋਂ ਉਸ ਦੀ ਆਰਥਿਕ ਸਥਿਤੀ ਪਹਿਲਾਂ ਤੋਂ ਵੀ ਜ਼ਿਆਦਾ ਵਿਗੜ ਹੋ ਚੁੱਕੀ ਹੈ।
ਹਨੂਮੰਤ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਮੈਂ ਇਕ ਟਰਾਂਸਪੋਰਟ ਕਾਮਾ ਹਾਂ, ਮੇਰੇ ਕੋਲ ਘਰ ਦਾ ਕਿਰਾਇਆ ਭਰਨ ਤੇ ਰਾਸ਼ਨ ਲਿਆਉਣ ਲਈ ਪੈਸੇ ਨਹੀਂ ਹਨ, ਇਸ ਲਈ ਆਪਣੀ ਕਿਡਨੀ ਵੇਚਣ ਲਾਈ ਹੈ। ਇਸ ਦੇ ਨਾਲ ਹੀ ਉਸ ਨੇ ਫੇਸਬੁੱਕ ’ਤੇ ਆਪਣਾ ਫੋਨ ਨੰਬਰ ਵੀ ਸਾਂਝਾ ਕੀਤਾ ਹੈ। ਹਨੂਮੰਤ ਨੇ ਕਿਹਾ ਕਿ ਉਸ ਕੋਲ ਹੋਣ ਹੋਰ ਕੋਈ ਚਾਰਾ ਨਹੀਂ ਹੈ। ਪੁੱਤਰ ਦੀ ਪੜ੍ਹਾਈ ’ਚ ਕੋਈ ਰੁਕਾਵਟ ਨਾ ਆਏ, ਇਸ ਲਈ ਉਸ ਨੂੰ ਉਸ ਦੇ ਦਾਦਾ-ਦਾਦੀ ਕੋਲ ਭੇਜ ਦਿੱਤਾ ਹੈ।
ਦੱਸਣਯੋਗ ਹੈ ਕਿ ਬੱਸ ਕੰਡਕਟਰ ਹਨੂਮੰਤ ਕਲੇਗਰ ਉੱਤਰੀ-ਪੂਰਬੀ ਕਰਨਾਟਕ ਸੜਕ ਟਰਾਂਸਪੋਰਟ ਕਾਰਪੋਰੇਸ਼ਨ ਦੇ ਗੰਗਾਵਤੀ ਡਿਪੋ ਵਿਚ ਕੰਮ ਕਰਦਾ ਹੈ। ਓਧਰ ਇਸ ਮਾਮਲੇ ਵਿਚ ਉੱਤਰੀ-ਪੂਰਬੀ ਸੜਕ ਟਰਾਂਸਪੋਰਟ ਕਾਰਪੋਰੇਸ਼ਨ ਕੋਪਲ ਡਵੀਜ਼ਨਲ ਦੇ ਕੰਟਰੋਲਰ ਐੱਸ. ਏ. ਮੁੱਲਾ ਦਾ ਕਹਿਣਾ ਹੈ ਕਿ ਕੰਡਕਟਰ ਵਲੋਂ ਕੀਤੇ ਜਾ ਰਹੇ ਉਪਰੋਕਤ ਦਾਅਵੇ ਝੂਠੇ ਹਨ। ਉਨ੍ਹਾਂ ਕਿਹਾ ਕਿ ਕੰਡਕਟਰ ਨਿਯਮਿਤ ਤੌਰ ’ਤੇ ਕੰਮ ’ਤੇ ਨਹੀਂ ਆ ਰਿਹਾ ਸੀ, ਜਿਸ ਕਰ ਕੇ ਉਸ ਦੀ ਤਨਖ਼ਾਹ ’ਚ ਕਟੌਤੀ ਕੀਤੀ ਗਈ।
ਜੰਮੂ ਕਸ਼ਮੀਰ ਨੇ ਹੜ੍ਹ ਨਾਲ ਨੁਕਸਾਨ ਦੀ ਭਵਿੱਖਬਾਣੀ ਲਈ ਬ੍ਰਿਟੇਨ ਦੀ ਪੁਲਾੜ ਏਜੰਸੀ ਨਾਲ ਮਿਲਾਇਆ ਹੱਥ
NEXT STORY