ਬੈਂਗਲੁਰੂ — ਕਰਨਾਟਕ ਦੇ ਮਾਂਡਯਾ ਜ਼ਿਲੇ ਵਿਚ ਡੇਢ ਸਾਲ ਦੇ ਇਕ ਬੱਚੇ ਨੇ ਖੇਡ-ਖੇਡ ਵਿਚ ਪ੍ਰੈਸ਼ਰ ਕੁੱਕਰ ਦੀ ਸੀਟੀ ਨੂੰ ਮੂੰਹ ਵਿਚ ਪਾ ਲਿਆ। ਸੀਟੀ ਬੱਚੇ ਦੀ ਸਾਹ ਨਲੀ ਵਿਚ ਫਸ ਗਈ, ਜਿਸ ਕਾਰਨ ਉਸ ਦਾ ਸਾਹ ਰੁਕ ਗਿਆ ਅਤੇ ਉਸ ਦੀ ਮੌਤ ਹੋ ਗਈ। ਮਾਂਡਯਾ ਦੇ ਨਾਗਰਾਕੇਰੇ ਗ੍ਰਾਮ ਪੰਚਾਇਤ ਦੇ ਪ੍ਰਧਾਨ ਐੱਚ. ਸੀ. ਮਹਾਦੇਵੂ ਨੇ ਦੱਸਿਆ ਕਿ ਭੁਵਨ ਨਾਂ ਦਾ ਬੱਚਾ ਘਰ ਵਿਚ ਆਪਣੇ ਦਾਦਾ-ਦਾਦੀ ਕੋਲ ਸੀ। ਸ਼ਨੀਵਾਰ ਦੀ ਰਾਤ ਨੂੰ ਬੱਚੇ ਨੂੰ ਖਾਣਾ ਪਰੋਸਦੇ ਸਮੇਂ ਦਾਦੀ ਨੇ ਕੁੱਕਰ ਨੂੰ ਖੁੱਲ੍ਹਾ ਛੱਡ ਦਿੱਤਾ। ਭੁਵਨ ਅਚਾਨਕ ਕੁੱਕਰ ਦੇ ਢੱਕਣ ਕੋਲ ਪਹੁੰਚਿਆ ਅਤੇ ਸੀਟੀ ਨੂੰ ਨਿਗਲ ਲਿਆ। ਬੱਚੇ ਦੀ ਦਾਦੀ ਨੇ ਤੁਰੰਤ ਸੀਟੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਸੀਟੀ ਅੰਦਰ ਜਾ ਚੁੱਕੀ ਸੀ। ਉਨ੍ਹਾਂ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੇ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ ਪਰ ਉਥੇ ਉਸ ਦੀ ਮੌਤ ਹੋ ਗਈ।
ਭਾਰਤੀ ਫੌਜ ਦੇ ਮੇਜਰ ਜਨਰਲ ਵਿਕਰਮ ਨੇ ਕੀਤਾ ਦੁਨੀਆਂ ਦਾ ਸਭ ਤੋਂ ਮੁਸ਼ਕਿਲ ਕੰਮ
NEXT STORY