ਨੈਸ਼ਨਲ ਡੈਸਕ- ਕਰਨਾਟਕ 'ਚ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਇਕ ਵਾਰ ਫਿਰ ਪੇਚ ਫਸ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਅਗਲੇ ਦੋ ਦਿਨਾਂ ਤਕ ਮੁੱਖ ਮੰਤਰੀ ਅਹੁਦੇ ਦਾ ਐਲਾਨ ਨਹੀਂ ਕੀਤਾ ਜਾਵੇਗਾ। ਅਜੇ ਦੋ ਦਿਨਾਂ ਤਕ ਹੋਰ ਮੰਥਨ ਚੱਲੇਗਾ, ਜਿਸਤੋਂ ਬਾਅਦ ਸੀ.ਐੱਮ. ਚਿਹਰੇ ਦਾ ਐਲਾਨ ਕੀਤਾ ਜਾਵੇਗਾ। ਸਿੱਧਰਮਈਆ ਅਤੇ ਡੀ.ਕੇ. ਸ਼ਿਵਕੁਮਾਰ ਦੋਵੇਂ ਹੀ ਦਿੱਗਜ ਸੀ.ਐੱਮ. ਅਹੁਦੇ 'ਤੇ ਆਪਣਾ-ਆਪਣਾ ਦਾਅਵਾ ਠੇਕ ਰਹੇ ਹਨ। ਅਜਿਹੇ 'ਚ ਹਾਈ ਕਮਾਨ ਲਈ ਵੀ ਦੋਵਾਂ 'ਚੋਂ ਇਕ ਚੁਣਨਾ ਕਾਫੀ ਮੁਸ਼ਕਿਲ ਹੋ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਡੀ.ਕੇ. ਸ਼ਿਵਕੁਮਾਰ ਵੀ ਸੀ.ਐੱਮ. ਅਹੁਦੇ ਨੂੰ ਲੈ ਕੇ ਅੜ੍ਹੇ ਹੋਏ ਹਨ।
ਮੈਨੂੰ ਪਹਿਲਾ ਕਾਰਜਕਾਲ ਦਿੱਤਾ ਜਾਵੇ- ਸ਼ਿਵਕੁਮਾਰ
ਕਾਂਗਰਸ ਪਾਰਟੀ 'ਚ ਕਰਨਾਟਕ ਦੇ ਸੀ.ਐੱਮ. ਨੂੰ ਲੈ ਕੇ ਢਾਈ-ਢਾਈ ਸਾਲ ਦੇ ਫਾਰਮੂਲੇ 'ਤੇ ਵੀ ਚਰਚਾ ਹੋਈ ਪਰ ਇਸ 'ਤੇ ਵੀ ਡੀ.ਕੇ. ਸ਼ਿਵਕੁਮਾਰ ਨੇ ਸ਼ਰਤ ਰੱਖ ਦਿੱਤੀ ਹੈ। ਡੀ.ਕੇ. ਸ਼ਿਵਕੁਮਾਰ ਦਾ ਕਹਿਣਾ ਹੈ ਕਿ ਜੇਕਰ ਇਹ ਇਕ ਸਾਂਝਾ ਸਮਝੌਤਾ ਹੈ ਤਾਂ ਵੀ ਪਹਿਲੇ ਢਾਈ ਸਾਲਾਂ ਦਾ ਕਾਰਜਕਾਲ ਮੈਨੂੰ ਦਿੱਤਾ ਜਾਵੇ ਜਦਕਿ ਦੂਜਾ ਸਿੱਧਰਮਈਆ ਨੂੰ। ਸ਼ਿਵਕੁਮਾਰ ਦਾ ਕਹਿਣਾ ਹੈ ਕਿ ਮੈਨੂੰ ਪਹਿਲਾ ਕਾਰਜਕਾਲ ਦਿੱਤਾ ਜਾਏ ਜਾਂ ਫਿਰ ਮੈਨੂੰ ਕੁਝ ਨਹੀਂ ਚਾਹੀਦਾ, ਮੈਂ ਉਸ ਸਥਿਤੀ 'ਚ ਵੀ ਚੁੱਪ ਰਹਾਂਗਾ। ਡਿੱਪਟੀ ਸੀ.ਐੱਮ. ਅਹੁਦੇ ਲਈ ਡੀ.ਕੇ. ਸ਼ਿਵਕੁਮਾਰ ਨੇ ਸਾਫ ਇਨਕਾਰ ਕਰ ਦਿੱਤਾ ਹੈ। ਅਜਿਹੇ 'ਚ ਹੁਣ ਕਾਂਗਰਸ ਨੇ ਦੋਵਾਂ ਨੇਤਾਵਾਂ ਨੂੰ ਸਾਹਮਣੇ ਬਿਠਾ ਕੇ ਮਨਾਉਣ ਲਈ ਇਕ ਮੀਟਿੰਗ ਬੁਲਾਈ ਹੈ। ਫਿਲਹਾਲ ਦੋਵਾਂ ਨੇਤਾਵਾਂ ਨੂੰ ਸੀ.ਐੱਮ. ਅਹੁਦੇ ਨੂੰ ਲੈ ਕੇ ਕੋਈ ਵੀ ਬਿਆਨਬਾਜ਼ੀ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ।
ਕੇਦਾਰਨਾਥ ਧਾਮ 'ਚ ਸਥਾਪਤ ਹੋਇਆ 60 ਕੁਇੰਟਲ ਦਾ ਕਾਂਸੇ ਦਾ 'ਓਮ', ਤੁਸੀਂ ਵੀ ਕਰੋ ਦਰਸ਼ਨ
NEXT STORY