ਬੈਂਗਲੁਰੂ- ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਹ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ ਹਨ। ਜਨਤਾ ਦਲ (ਐੱਸ) ਨੇਤਾ ਕੁਮਾਰਸਵਾਮੀ (61) ਨੇ ਟਵੀਟ ਕੀਤਾ,''ਮੈਂ ਪਿਛਲੇ ਕੁਝ ਦਿਨਾਂ 'ਚ ਮੇਰੇ ਸੰਪਰਕ 'ਚ ਆਏ ਹਰ ਵਿਅਕਤੀ ਨੂੰ ਏਕਾਂਤਵਾਸ 'ਚ ਰਹਿਣ ਅਤੇ ਜਾਂਚ ਕਰਵਾਉਣ ਦੀ ਅਪੀਲ ਕਰਦਾ ਹਾਂ।''
ਇਹ ਵੀ ਪੜ੍ਹੋ : 8 ਮਹੀਨਿਆਂ ਬਾਅਦ ਮੁੜ ਕੋਰੋਨਾ ਪਾਜ਼ੇਟਿਵ ਹੋਏ ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ
ਕੁਮਾਰਸਵਾਮੀ ਪਿਛਲੇ ਕੁਝ ਦਿਨਾਂ ਤਾਂ ਬਾਸਵਕਲਿਆਣ 'ਚ ਪਾਰਟੀ ਉਮੀਦਵਾਰ ਲਈ ਪ੍ਰਚਾਰ ਕਰ ਰਹੇ ਸਨ। ਬਾਸਵਕਲਿਆਣ ਵਿਧਾਨ ਸਭਾ ਸੀਟ ਲਈ ਸ਼ਨੀਵਾਰ ਨੂੰ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਕੁਮਾਰਸਵਾਮੀ ਨੇ 23 ਮਾਰਚ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਵਾਈ ਸੀ।
ਇਹ ਵੀ ਪੜ੍ਹੋ : ਦਿੱਲੀ ਦੇ ਹਸਪਤਾਲ ਦੀਆਂ ਡਰਾਉਣੀਆਂ ਤਸਵੀਰਾਂ, ਇਕ ਬੈੱਡ ’ਤੇ 2-2 ਮਰੀਜ਼
ਪ੍ਰਧਾਨ ਮੰਤਰੀ ਨੇ ਕੀਤੀ ਸਮੀਖਿਆ ਬੈਠਕ, ਵਿਦੇਸ਼ ਤੋਂ ਦਰਾਮਦ ਹੋਵੇਗੀ 50,000 ਮੀਟ੍ਰਿਕ ਟਨ ਆਕਸੀਜਨ
NEXT STORY