ਬੈਂਗਲੁਰੂ — ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ 'ਚ ਕਾਂਗਰਸ ਤੋਂ ਕੱਢੇ ਜਾਣ ਤੋਂ ਬਾਅਦ ਅਯੋਗ ਐਲਾਨ ਕੀਤੇ ਗਏ ਵਿਧਾਇਕ ਰੋਸ਼ਨ ਬੇਗ ਨੇ ਕਿਹਾ ਕਿ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ 'ਚ ਸਵੈ-ਇੱਛਾ ਨਾਲ ਸਹਿਯੋਗ ਕਰਨਗੇ। ਰੋਸ਼ਨ ਬੇਗ ਨੇ ਕਿਹਾ, 'ਤੁਸੀਂ (ਹਿੰਦੂ) ਰਾਮ ਮੰਦਰ ਬਣਾਓ। ਅਸੀਂ ਵੀ ਸਾਥ ਦਿਆਂਗੇ। ਕਿਰਪਾ ਕਰਕੇ ਸਾਨੂੰ ਵੀ ਨਾਲ ਰੱਖੋ। ਸਾਨੂੰ ਮਿਲਣ ਵਾਲੀ ਜ਼ਮੀਨ 'ਤੇ ਮਸਜਿਦ ਨਿਰਮਾਣ 'ਚ ਅਸੀਂ ਤੁਹਾਡਾ ਸਾਥ ਚਾਹਾਂਗੇ।' ਅੱਠ ਵਾਰ ਵਿਧਾਇਕ ਰਹੇ ਰੋਸ਼ਨ ਬੇਗ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਇਕੱਠੇ ਮਿਲ ਕੇ ਮੰਦਰ ਅਤੇ ਮਸਜਿਦ ਬਣਾਵਾਂਗੇ।
ਅਯੁੱਧਿਆ 'ਤੇ ਸੁਪਰੀਮ ਕੋਰਟ ਦੇ ਫੈਸਲਾ ਦਾ ਸਵਾਗਤ ਕਰਦੇ ਹੋਏ ਬੇਗ ਨੇ ਕਿਹਾ ਕਿ ਮੈਂ ਇਕ ਸਾਲ ਪਹਿਲਾਂ ਕਿਹਾ ਸੀ ਕਿ ਜੇਕਰ ਭਾਰਤ 'ਚ ਰਾਮ ਮੰਦਰ ਨਹੀਂ ਬਣੇਗਾ ਤਾਂ ਕੀ ਪਾਕਿਸਤਾਨ 'ਚ ਬਣੇਗਾ? ਸੁਪਰੀਮ ਕੋਰਟ ਦੇ ਸ਼ਨੀਵਾਰ ਦੇ ਫੈਸਲੇ ਨਾਲ ਰਾਮ ਮੰਦਰ ਨਿਰਮਾਣ ਦਾ ਮਾਰਗ ਸਾਫ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਕਿਹਾ ਕਿ ਸੁਪਰੀਮ ਕੋਰਟ ਦਾ ਜੋ ਵੀ ਫੈਸਲਾ ਆਵੇਗਾ ਉਸਦਾ ਅਸੀ ਸਨਮਾਨ ਕਰਾਂਗੇ। ਉਨ੍ਹਾਂ ਕਿਹਾ ਕਿ ਮੁਸਲਿਮ ਧਰਮ ਗੁਰੂ ਵੀ ਸਰਬ ਸਹਿਮਤੀ ਨਾਲ ਕਹਿ ਰਹੇ ਹਨ ਕਿ ਉਹ ਫੈਸਲੇ ਦੇ ਨਾਲ ਹਨ। ਬੇਗ ਨੇ ਅਯੁੱਧਿਆ ਮਾਮਲੇ 'ਚ ਮੁਸਲਿਮ ਪਟੀਸ਼ਨ ਕਰਤਾਵਾਂ ਤੋਂ ਫੈਸਲੇ ਨੂੰ ਚੁਣੌਤੀ ਨਹੀਂ ਦੇਣ ਦੀ ਅਪੀਲ ਕੀਤੀ।
ਅਟਕਲਾਂ ਦਾ ਦੌਰ ਸ਼ੁਰੂ, ਧਾਰਾ 370 ਤੇ ਅਯੁੱਧਿਆ ਤੋਂ ਬਾਅਦ ਕੀ ਹੋਵੇਗਾ ਭਾਜਪਾ ਦਾ ਰਾਸ਼ਟਰਵਾਦੀ ਏਜੰਡਾ
NEXT STORY