ਨਵੀਂ ਦਿੱਲੀ: ਭਾਰਤ ਦੇ 77ਵੇਂ ਗਣਤੰਤਰ ਦਿਵਸ ਸਮਾਰੋਹ ਨੂੰ ਖ਼ਾਸ ਬਣਾਉਣ ਲਈ ਰੱਖਿਆ ਮੰਤਰਾਲੇ ਵੱਲੋਂ ਇੱਕ ਨਵੀਂ ਪਹਿਲ ਕੀਤੀ ਗਈ ਹੈ। ਇਸ ਵਾਰ ਕਰਤੱਵ ਪਥ 'ਤੇ ਬਣੀਆਂ ਦਰਸ਼ਕ ਦੀਰਘਾਵਾਂ (ਗੈਲਰੀਆਂ) ਦੇ ਨਾਂ ਰਵਾਇਤੀ 'VVIP' ਜਾਂ ਹੋਰ ਲੇਬਲਾਂ ਦੀ ਬਜਾਏ ਭਾਰਤ ਦੀਆਂ ਪ੍ਰਮੁੱਖ ਨਦੀਆਂ ਜਿਵੇਂ ਕਿ ਗੰਗਾ, ਯਮੁਨਾ, ਕ੍ਰਿਸ਼ਨਾ, ਨਰਮਦਾ ਅਤੇ ਪੇਰੀਆਰ ਦੇ ਨਾਂ 'ਤੇ ਰੱਖੇ ਗਏ ਹਨ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਚਾਹਵਾਨ ਮਾਪਿਆਂ ਨੂੰ ਵੱਡਾ ਝਟਕਾ: ਸਪਾਂਸਰਸ਼ਿਪ ਵੀਜ਼ਾ 'ਤੇ ਲੱਗੀ ਰੋਕ
ਨਦੀਆਂ ਦੇ ਨਾਂ 'ਤੇ ਦੀਰਘਾਵਾਂ
ਪਰੇਡ ਦੇਖਣ ਆਉਣ ਵਾਲੇ ਮਹਿਮਾਨਾਂ ਲਈ ਬਣਾਈਆਂ ਗਈਆਂ ਦੀਰਘਾਵਾਂ ਦੇ ਨਾਂ ਗੰਗਾ, ਯਮੁਨਾ, ਕ੍ਰਿਸ਼ਨਾ, ਨਰਮਦਾ, ਪੇਰੀਆਰ, ਸਤਲੁਜ, ਬਿਆਸ, ਰਾਵੀ, ਚਿਨਾਬ, ਜੇਹਲਮ, ਬ੍ਰਹਮਪੁੱਤਰ, ਚੰਬਲ, ਗੰਡਕ, ਘਾਘਰਾ, ਗੋਦਾਵਰੀ, ਸਿੰਧੂ, ਕਾਵੇਰੀ, ਕੋਸੀ, ਮਹਾਨਦੀ, ਪੇਨਾਰ, ਸੋਨ, ਤੀਸਤਾ, ਵੈਗਈ ਵਰਗੀਆਂ ਕੁੱਲ 23 ਨਦੀਆਂ ਦੇ ਨਾਂ 'ਤੇ ਸ਼ਾਮਲ ਹਨ। ਮਹਿਮਾਨਾਂ ਦੀ ਸਹੂਲਤ ਲਈ ਪਰੇਡ ਵਾਲੀ ਥਾਂ ਦੇ ਆਲੇ-ਦੁਆਲੇ ਸੜਕਾਂ 'ਤੇ 'ਲੇਆਊਟ ਮੈਪ' ਅਤੇ ਬੈਨਰ ਵੀ ਲਗਾਏ ਗਏ ਹਨ ਤਾਂ ਜੋ ਉਹ ਆਪਣੀ ਨਿਰਧਾਰਿਤ ਦੀਰਘਾ ਤੱਕ ਆਸਾਨੀ ਨਾਲ ਪਹੁੰਚ ਸਕਣ।
ਇਹ ਵੀ ਪੜ੍ਹੋ : ਤਾਜ਼ਾ ਬਰਫ਼ਬਾਰੀ! ਤੁਸੀਂ ਵੀ ਬਣਾ ਰਹੇ ਹੋ ਪਹਾੜਾਂ 'ਤੇ ਘੁੰਮਣ ਦਾ ਪਲਾਨ ਤਾਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਬੀਟਿੰਗ ਰੀਟਰੀਟ ਅਤੇ ਸੰਗੀਤਕ ਸਾਜ਼
ਇਸੇ ਤਰ੍ਹਾਂ, 29 ਜਨਵਰੀ ਨੂੰ ਹੋਣ ਵਾਲੇ ‘ਬੀਟਿੰਗ ਰੀਟਰੀਟ’ ਸਮਾਰੋਹ ਲਈ ਦੀਰਘਾਵਾਂ ਦੇ ਨਾਂ ਭਾਰਤੀ ਸੰਗੀਤਕ ਸਾਜ਼ਾਂ ਦੇ ਨਾਮ 'ਤੇ ਰੱਖੇ ਜਾਣਗੇ, ਜਿਸ ਵਿਚ ਬਾਂਸੁਰੀ, ਡਮਰੂ, ਇਕਤਾਰਾ, ਐਸਰਾਮ, ਮ੍ਰਿਦੰਗਮ, ਨਗਾਰਾ, ਪਖਾਵਾਜ, ਸੰਤੂਰ, ਸਾਰੰਗੀ, ਸ਼ਹਿਨਾਈ, ਸਰਿੰਦਾ, ਸਰੋਦ, ਸਿਤਾਰ ਅਤੇ ਵੀਣਾ ਦੇ ਨਾਂ 'ਤੇ ਰੱਖੇ ਜਾਣਗੇ।
ਵਿਸ਼ਾ ਅਤੇ ਮੁੱਖ ਮਹਿਮਾਨ
ਇਸ ਸਾਲ ਦੇ ਸਮਾਰੋਹ ਦਾ ਮੁੱਖ ਵਿਸ਼ਾ ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ਹੈ। ਬੰਕਿਮ ਚੰਦਰ ਚੱਟੋਪਾਧਿਆਏ ਦੁਆਰਾ 1875 ਵਿੱਚ ਰਚੇ ਗਏ ਇਸ ਗੀਤ ਦੀਆਂ ਸ਼ੁਰੂਆਤੀ ਪੰਕਤੀਆਂ ਨੂੰ ਦੀਰਘਾਵਾਂ ਦੇ ਪਿਛੋਕੜ ਵਿੱਚ ਪੁਰਾਣੀਆਂ ਤਸਵੀਰਾਂ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ ਹੈ। ਸਮਾਰੋਹ ਦੌਰਾਨ 'ਵੰਦੇ ਮਾਤਰਮ', ‘ਸਾਰੇ ਜਹਾਂ ਸੇ ਅੱਛਾ’ ਅਤੇ ‘ਕਦਮ ਕਦਮ ਬਢ਼ਾਏ ਜਾ’ ਵਰਗੀਆਂ ਦੇਸ਼ ਭਗਤੀ ਦੀਆਂ ਧੁਨਾਂ ਨੇ ਮਾਹੌਲ ਨੂੰ ਉਤਸ਼ਾਹ ਨਾਲ ਭਰ ਦਿੱਤਾ। ਇਸ ਵਾਰ ਦੀ ਪਰੇਡ ਵਿੱਚ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਅਤੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਹਨ।
ਇਹ ਵੀ ਪੜ੍ਹੋ : ਕੈਨੇਡਾ ਤੋਂ ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਦੇ ਘਰ 'ਤੇ ਗੈਂਗਸਟਰਾਂ ਨੇ ਚਲਾਈਆਂ ਤਾੜ-ਤਾੜ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
PM ਨਰਿੰਦਰ ਮੋਦੀ ਨੇ ਰਾਸ਼ਟਰੀ ਯੁੱਧ ਸਮਾਰਕ ਵਿਖੇ ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ
NEXT STORY