ਸ਼੍ਰੀਨਗਰ— ਅੱਤਵਾਦੀਆਂ ਨੇ ਉਤਰ ਕਸ਼ਮੀਰ ਦੇ ਬਾਰਾਮੂਲਾ 'ਚ ਇਕ ਪੁਲਸ ਥਾਣੇ 'ਤੇ ਗ੍ਰੇੇਨੇਡ ਨਾਲ ਹਮਲਾ ਕੀਤਾ ਹੈ। ਇਸ ਦੌਰਾਨ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਇਕ ਪੁਲਸ ਕਰਮਚਾਰੀ ਜ਼ਖਮੀ ਹੋ ਗਿਆ ਹੈ। ਅੱਤਵਾਦੀਆਂ ਵਲੋਂ ਕੁਝ ਦੇਰ ਤਕ ਗੋਲੀਬਾਰੀ ਜਾਰੀ ਰਹੀ, ਜਿਸ 'ਤੇ ਜਵਾਬੀ ਕਾਰਵਾਈ ਕਰਦੇ ਹੋਏ ਪੁਲਸ ਨੇ ਵੀ ਤੁਰੰਤ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਅੱਤਵਾਦੀ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਸੁਰੱਖਿਆ ਬਲਾਂ ਨਾਲ ਮਿਲ ਕੇ ਨੇੜਲੇ ਇਲਾਕਿਆਂ 'ਚ ਸਰਚ ਅਭਿਆਨ ਤੇਜ਼ ਕਰ ਦਿੱਤਾ ਹੈ।
ਇਸ ਵਿਚਾਲੇ ਅੱਤਵਾਦੀਆਂ ਨੇ ਸੋਮਵਾਰ ਨੂੰ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਸਥਿਤ ਪਾਂਪੋਰ 'ਚ ਸੈਨਿਕ ਕਾਫਿਲੇ 'ਤੇ ਗ੍ਰੇਨੇਡ ਹਮਲਾ ਕੀਤਾ ਸੀ, ਜਿਸ 'ਚ ਇਕ ਨਾਗਰਿਕ ਜ਼ਖਮੀ ਹੋ ਗਿਆ ਸੀ ਅਤੇ ਧਮਾਕੇ ਕਾਰਨ 5 ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਸੀ।
ਦੰ੍ਰਗਬਲ 'ਚ ਗ੍ਰੇਨੇਡ ਹਮਲੇ ਦੇ ਕਰੀਬ ਇਕ ਘੰਟੇ ਬਾਅਦ ਲੱਸੀਪੋਰ 'ਚ ਅੱਤਵਾਦੀਆਂ ਦੇ ਇਕ ਦਲ ਨੇ ਸਥਾਨਕ ਪੁਲਸ ਚੌਕੀ 'ਤੇ ਹਮਲਾ ਕੀਤਾ ਸੀ। ਅੱਤਵਾਦੀਆਂ ਨੇ ਚੌਕੀ ਨੇੜੇ ਸਥਿਤ ਨਾਲੇ ਦੇ ਦੂਜੇ ਪਾਸੇ ਗੋਲੀਬਾਰੀ ਸ਼ੁਰੂ ਕੀਤੀ ਸੀ, ਜਿਸ ਦੇ ਜਵਾਬ 'ਚ ਪੁਲਸ ਕਰਮਚਾਰੀਆਂ ਨੇ ਗੋਲੀਬਾਰੀ ਕੀਤੀ। ਦੋਵਾਂ ਪਾਸਿਓਂ ਕਰੀਬ 10 ਮਿੰਟ ਤਕ ਗੋਲੀਬਾਰੀ ਤੋਂ ਬਾਅਦ ਖੁਦ 'ਤੇ ਮੁਸੀਬਤ ਆਉਂਦੀ ਦੇਖ ਅੱਤਵਾਦੀ ਉਥੋਂ ਫਰਾਰ ਹੋ ਗਏ ਸਨ। ਪੁਲਸ ਨੇ ਸੀ. ਆਰ. ਪੀ. ਐੱਫ. ਅਤੇ ਫੌਜ ਦੇ ਜਵਾਨਾਂ ਨਾਲ ਮਿਲ ਕੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਅੱਤਵਾਦੀਆਂ ਦੀ ਭਾਲ 'ਚ ਅਭਿਆਨ ਸ਼ੁਰੂ ਕਰ ਦਿੱਤਾ ਹੈ।
ਕੱਲ੍ਹ ਨੂੰ ਬੰਦ ਰਹਿਣਗੀਆਂ ਦਿੱਲੀ 'ਚ ਕਰੀਬ 7 ਲੱਖ ਦੁਕਾਨਾਂ
NEXT STORY