ਨਵੀਂ ਦਿੱਲੀ/ਜੰਮੂ— ਭਾਰਤੀ ਰੇਲਵੇ ਹੁਣ ਕਸ਼ਮੀਰ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਦੀ ਤਿਆਰੀ 'ਚ ਜੁਟਿਆ ਹੋਇਆ ਹੈ। ਇਸ ਦੇ ਅਧੀਨ ਊਧਮਪੁਰ-ਬਾਰਾਮੂਲਾ ਰੇਲਵੇ ਲਾਈਨ ਪ੍ਰਾਜੈਕਟ ਪੂਰਾ ਕਰਨ ਲਈ ਹੁਣ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਰੇਲਵੇ 2021-22 ਤੱਕ ਇਸ ਪ੍ਰਾਜੈਕਟ ਦੀ ਸ਼ੁਰੂਆਤ ਅਤੇ 2020 ਦੇ ਮੱਧ ਤੱਕ ਚੇਨਾਬ ਨਦੀ 'ਤੇ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ-ਆਰਚ ਬਰਿੱਜ ਪੂਰਾ ਕਰ ਸਕਦਾ ਹੈ। ਊਧਮਪੁਰ ਤੋਂ ਬਾਰਾਮੂਲਾ ਤੱਕ 272 ਕਿਲੋਮੀਟਰ ਲੰਬੀ ਰੇਲਵੇ ਲਾਈਨ 'ਚੋਂ ਕੱਟੜਾ ਅਤੇ ਬਨਿਹਾਲ ਦਰਮਿਆਨ ਕਰੀਬ 111 ਕਿਲੋਮੀਟਰ ਦਾ ਹਿੱਸਾ ਅਧੂਰਾ ਪਿਆ ਹੈ। ਇਸ ਹਿੱਸੇ 'ਚ ਲਗਭਗ 97 ਕਿਲੋਮੀਟਰ ਲੰਬੀ ਸੁਰੰਗ ਅਤੇ 14 ਕਿਲੋਮੀਟਰ ਦੀ ਸਤਿਹੀ ਰੇਲਵੇ ਲਾਈਨ ਹੈ। ਇਸ ਮਾਰਗ 'ਚ ਚੇਨਾਬ ਨਦੀ 'ਤੇ 359 ਮੀਟਰ ਉੱਚ ਪੁਲ ਦੀ ਵੀ ਯੋਜਨਾ ਸ਼ਾਮਲ ਹੈ, ਜੋ ਆਪਣੀ ਤਰ੍ਹਾਂ ਦਾ ਸਭ ਤੋਂ ਉੱਚਾ ਪੁਲ ਹੋਵੇਗਾ ਅਤੇ ਇਸ ਦੀ ਉੱਚਾਈ ਏਫਿਲ ਟਾਵਰ ਤੋਂ ਵੀ ਵਧ ਹੋਵੇਗੀ।
ਚੇਨਾਬ ਪੁਲ ਦਾ 80 ਫੀਸਦੀ ਨਿਰਮਾਣ ਹੋ ਚੁੱਕਿਆ ਹੈ ਪੂਰਾ
ਮੀਡੀਆ ਨਾਲ ਗੱਲਬਾਤ ਦੌਰਾਨ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚੇਨਾਬ ਪੁਲ ਦਾ ਕਰੀਬ 80 ਫੀਸਦੀ ਨਿਰਮਾਣ ਪੂਰਾ ਹੋ ਚੁਕਿਆ ਹੈ, ਜੋ ਇਸ ਪ੍ਰਾਜੈਕਟ ਦੇ ਸੰਪੰਨ ਹੋਣ 'ਚ ਮਹੱਤਵਪੂਰਨ ਰਹੇਗਾ। ਇਸ ਤੋਂ ਇਲਾਵਾ ਸੰਪੂਰਨ ਨਿਰਮਾਣ ਦਾ ਲਗਭਗ 70 ਫੀਸਦੀ ਹਿੱਸਾ ਵੀ ਪੂਰਾ ਹੋ ਚੁਕਿਆ ਹੈ। ਧਾਰਾ-370 ਹਟਾਉਣ ਅਤੇ ਰਾਜ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ- ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਵੰਡਣ ਤੋਂ ਬਾਅਦ ਇਸ ਖੇਤਰ 'ਚ ਚੱਲ ਰਹੀਆਂ ਸਿਆਸੀ ਬੇਨਿਯਮੀਆਂ ਦਰਮਿਆਨ ਇਸ ਪ੍ਰਾਜੈਕਟ ਦਾ ਪੂਰਾ ਹੋਣਾ ਘਾਟੀ ਲਈ ਕਾਫ਼ੀ ਫਾਇਦੇਮੰਦ ਸਾਬਤ ਹੋ ਸਕਦਾ ਹੈ। 1250 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਚੇਨਾਬ ਰੇਲ ਪੁਲ ਨੂੰ ਕਸ਼ਮੀਰ ਘਾਟੀ ਅਤੇ ਦੇਸ਼ ਦੇ ਬਾਕੀ ਹਿੱਸੇ ਦਰਮਿਆਨ ਪ੍ਰਵੇਸ਼ ਦਵਾਰ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਸੁਰੱਖਿਆ ਫੋਰਸਾਂ ਦੇ ਨਾਲ-ਨਾਲ ਤਿਆਰ ਉਤਪਾਦਾਂ ਦੀ ਤੇਜ਼ ਆਵਾਜਾਈ 'ਚ ਮਦਦ ਕਰੇਗਾ।
ਮਣੀਮਹੇਸ਼ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਗੱਡੀ ਡੂੰਘੀ ਖੱਡ 'ਚ ਡਿੱਗੀ, 2 ਦੀ ਮੌਤ
NEXT STORY