ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ 'ਤੇ ਸੱਤਾ ਪਾਉਣ ਲਈ ਕਸ਼ਮੀਰ ਨੂੰ ਬਲੀ ਦਾ ਬੱਕਰਾ ਬਣਾਉਣ ਦਾ ਦੋਸ਼ ਲਗਾਇਆ। ਮਹਿਬੂਬਾ ਨੇ ਟਵਿੱਟਰ 'ਤੇ ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ ਰਾਹੀਂ ਮਕਬੂਜ਼ਾ ਕਸ਼ਮੀਰ ਨਾਲ ਵਪਾਰ 'ਤੇ ਰੋਕ ਲਗਾਉਣ ਦੇ ਫੈਸਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਭਾਜਪਾ ਸੱਤਾ 'ਚ ਵਾਪਸੀ ਲਈ ਕਸ਼ਮੀਰ ਨੂੰ ਬਲੀ ਦਾ ਬੱਕਰਾ ਬਣਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਭਾਜਪਾ ਨੂੰ ਫਾਇਦਾ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਦੌਰਾਨ ਪਾਕਿਸਤਾਨ 'ਤੇ ਹਮਲਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਹੈਰਾਨੀ ਨਹੀਂ ਹੋਵੇਗੀ।
ਮਹਿਬੂਬਾ ਨੇ ਟਵਿੱਟਰ 'ਤੇ ਲਿਖਿਆ,''ਭਾਜਪਾ ਨੂੰ ਸੱਤਾ ਪਾਉਣ 'ਚ ਮਦਦ ਕਰਨ ਲਈ ਕਸ਼ਮੀਰ ਨੂੰ ਬਲੀ ਦਾ ਬਕਰਾ ਬਣਾਇਆ ਗਿਆ। ਉਨ੍ਹਾਂ ਦੇ (ਪਾਕਿਸਤਾਨ) ਸ਼ਾਂਤੀ ਸੰਦੇਸ਼ ਦੇ ਬਾਵਜੂਦ ਗੁਆਂਢੀ ਦੇਸ਼ ਨਾਲ ਸੰਬੰਧ ਖਰਾਬ ਕਰਨ ਦਾ ਇਹ ਇਕ ਬਹਾਨਾ ਹੈ। ਅਜਿਹਾ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਟਲਬਿਹਾਰੀ ਵਾਜਪਾਈ ਵਲੋਂ ਸ਼ੁਰੂ ਕੀਤੀ ਗਈ ਆਤਮਵਿਸ਼ਵਾਸ ਨਿਰਮਾਣ ਉਪਾਅ (ਸੀ.ਬੀ.ਐੱਮ.) ਦੀ ਪਹਿਲ ਨੂੰ ਖਤਮ ਕਰ ਦਿੱਤਾ। ਜੇਕਰ ਇਸ ਦੌਰਾਨ ਪਾਕਿਸਤਾਨ 'ਤੇ ਹਮਲਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਹੈਰਾਨੀ ਨਹੀਂ ਹੋਵੇਗੀ।'' ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀਰਵਾਰ ਨੂੰ ਕੰਟਰੋਲ ਰੇਖਾ 'ਤੇ ਸਲਾਮਾਬਾਦ ਅਤੇ ਚੱਕਰ ਦਾ ਬਾਗ ਦੇ ਰਸਤੇ ਹੋਣ ਵਾਲੇ ਵਪਾਰ 'ਤੇ ਰੋਕ ਲੱਗਾ ਦਿੱਤੀ ਗਈ।
ਮੁਲਾਇਮ ਹੀ ਪਿਛੜੇ ਵਰਗਾਂ ਦੇ ਅਸਲੀ ਨੇਤਾ, ਮੋਦੀ ਨਕਲੀ OBC: ਮਾਇਆਵੀ
NEXT STORY