ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਧਾਰਾ-370 ਹੱਟਣ ਤੋਂ ਬਾਅਦ ਹੁਣ ਰਾਜ 'ਚ ਮੋਬਾਇਲ ਸੇਵਾਵਾਂ ਨੂੰ ਇਕ ਵਾਰ ਫਿਰ ਤੋਂ ਬਹਾਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਐੱਨ.ਐੱਸ.ਏ. (ਰਾਸ਼ਟਰੀ ਸੁਰੱਖਿਆ ਏਜੰਸੀ) ਅਜੀਤ ਡੋਭਾਲ ਨਾਲ ਹੋਈ ਸੁਰੱਖਿਆ ਏਜੰਸੀਆਂ ਦੀ ਬੈਠਕ ਤੋਂ ਬਾਅਦ ਅਧਿਕਾਰੀਆਂ ਨੇ ਕਿਹਾ ਕਿ ਰਾਜ 'ਚ ਬੀ.ਐੱਸ.ਐੱਨ.ਐੱਲ. ਦੀਆਂ ਪੋਸਟਪੇਡ ਸੇਵਾਵਾਂ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਹਾਲੇ ਇੱਥੇ ਸਿਰਫ਼ ਲੈਂਡਲਾਈਨ ਸਰਵਿਸ ਨੂੰ ਹੀ ਬਹਾਲ ਕੀਤਾ ਜਾ ਸਕਿਆ ਹੈ। ਬੈਠਕ ਤੋਂ ਬਾਅਦ ਇਕ ਅਧਿਕਾਰੀ ਨੇ ਕਿਹਾ ਕਿ ਤਿੰਨ ਹਫ਼ਤੇ ਪਹਿਲਾਂ ਕਸ਼ਮੀਰ ਘਾਟੀ 'ਚ ਲੈਂਡਲਾਈਨ ਸੇਵਾਵਾਂ ਨੂੰ ਸਥਾਈ ਰੂਪ ਨਾਲ ਬਹਾਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਕਸ਼ਮੀਰ 'ਚ ਜਲਦ ਹੀ ਮੋਬਾਇਲ ਸਰਵਿਸੇਜ਼ ਨੂੰ ਬਹਾਲ ਕਰਨ ਦੀ ਦਿਸ਼ਾ 'ਚ ਕੰਮ ਕਰ ਰਹੇ ਹਨ ਅਤੇ ਆਉਣ ਵਾਲੇ ਦਿਨਾਂ 'ਚ ਰਾਜ ਦੇ ਅੰਦਰ ਬੀ.ਐੱਸ.ਐੱਨ.ਐੱਲ. ਦੀ ਪੋਸਟਪੇਡ ਸਰਵਿਸੇਜ਼ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਅਧਿਕਾਰੀ ਨੇ ਕਿਹਾ,''ਧਾਰਾ-370 ਨੂੰ ਰੱਦ ਕਰਨ ਤੋਂ ਬਾਅਦ ਹਿੰਸਾ ਦੀ ਕਿਸੇ ਵੀ ਵੱਡੀ ਘਟਨਾ ਦੇ ਸ਼ੱਕ ਨੂੰ ਦੇਖਦੇ ਹੋਏ ਐੱਨ.ਐੱਸ.ਏ. ਲਗਾਤਾਰ ਰਾਜ ਸਰਕਾਰ ਤੋਂ ਕਾਨੂੰਨ ਵਿਵਸਥਾ, ਸੁਰੱਖਿਆ ਅਤੇ ਆਮ ਜ਼ਰੂਰਤਾਂ ਦੇ ਸਾਮਾਨਾਂ ਦੀ ਸਪਲਾਈ ਨਾਲ ਜੁੜੇ ਵਿਸ਼ਿਆਂ 'ਤੇ ਫੀਡਬੈਕ ਲੈ ਰਹੇ ਹਨ। ਅਧਿਕਾਰੀਆਂ ਦਾ ਕਿਹਾ ਹੈ ਕਿ ਘਾਟੀ 'ਚ ਕੋਈ ਪਾਬੰਦੀ ਨਹੀਂ ਲੱਗੀ ਹੋਈ ਹੈ ਪਰ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਸੰਵੇਦਨਸ਼ੀਲ ਇਲਾਕਿਆਂ 'ਚ ਸੁਰੱਖਿਆ ਫੋਰਸਾਂ ਦੀ ਹੁਣ ਵੀ ਤਾਇਨਾਤੀ ਹੈ। ਉੱਤਰ ਕਸ਼ਮੀਰ ਦੇ ਹੰਦਵਾੜਾ ਅਤੇ ਕੁਪਵਾੜਾ ਖੇਤਰਾਂ ਨੂੰ ਛੱਡ ਕੇ ਕਸ਼ਮੀਰ 'ਚ ਮੋਬਾਇਲ ਸੇਵਾਵਾਂ ਮੁਅੱਤਲ ਹਨ।
ਸੂਰਤ ਦੀ ਮਾਰਕੀਟ 'ਚ ਕਿੰਨਰਾਂ ਦੀ ਐਂਟਰੀ 'ਤੇ ਲੱਗਾ ਬੈਨ, ਇਹ ਹੈ ਕਾਰਨ
NEXT STORY