ਲਖਨਊ- ਉੱਤਰ ਪ੍ਰਦੇਸ਼ ਪੁਲਸ ਨੇ ਦਾਅਵਾ ਕੀਤਾ ਹੈ ਕਿ ਲਖਨਊ 'ਚ ਹੋਈ 2 ਦਿਨਾਂ ਸੀਨੀਅਰ ਅਧਿਕਾਰੀ ਕਾਨਫਰੰਸ ਦੌਰਾਨ ਉਨ੍ਹਾਂ ਦਾ ਹੈਸ਼ਟੈਗ “ਉੱਤਰ ਪ੍ਰਦੇਸ਼ ਪੁਲਸ ਮੰਥਨ” (UP Police Manthan) ਵਿਸ਼ਵ ਦੇ ਟਾਪ ਟ੍ਰੈਂਡ 'ਚ ਰਿਹਾ। ਪੁਲਸ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ, ਡੀਜੀਪੀ ਦੇ ਨਿਰਦੇਸ਼ਾਂ ਹੇਠ 27 ਦਸੰਬਰ ਨੂੰ ਹੈਸ਼ਟੈਗ #PoliceManthan ਅਤੇ 28 ਦਸੰਬਰ ਨੂੰ #UPPoliceManthan ਵਿਸ਼ਵ ਦੇ ਟਾਪ ਟ੍ਰੈਂਡ 'ਚ ਲਗਾਤਾਰ 2 ਘੰਟਿਆਂ ਤੋਂ ਵੱਧ ਸਮੇਂ ਲਈ ਨੰਬਰ ਇਕ 'ਤੇ ਰਹੇ ਹਨ।
ਇਹ ਕਾਨਫਰੰਸ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪ੍ਰਧਾਨਗੀ ਹੇਠ 27 ਅਤੇ 28 ਦਸੰਬਰ ਨੂੰ ਪੁਲਸ ਹੈੱਡਕੁਆਰਟਰ ਵਿਖੇ ਆਯੋਜਿਤ ਕੀਤੀ ਗਈ ਸੀ, ਜਿਸ ਨਾਲ ਸਬੰਧਤ ਫੋਟੋਆਂ ਅਤੇ ਵੀਡੀਓਜ਼ ਉੱਤਰ ਪ੍ਰਦੇਸ਼ ਪੁਲਸ ਦੇ ਸਾਰੇ ਜ਼ਿਲ੍ਹਿਆਂ ਵਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਾਂਝੀਆਂ ਕੀਤੀਆਂ ਗਈਆਂ ਸਨ।
ਬਿਆਨ 'ਚ ਦੱਸਿਆ ਗਿਆ ਹੈ ਕਿ ਪੁਲਸ ਡਾਇਰੈਕਟਰ ਜਨਰਲ (ਡੀਜੀਪੀ) ਰਾਜੀਵ ਕ੍ਰਿਸ਼ਨ ਦੇ ਨਿਰਦੇਸ਼ਨ ਹੇਠ ਇਸ ਕਾਨਫਰੰਸ ਨਾਲ ਸਬੰਧਤ ਹੈਸ਼ਟੈਗ #UPPoliceManthan ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਪਹਿਲਾਂ ਟਵਿੱਟਰ) 'ਤੇ ਸਾਂਝਾ ਕੀਤਾ ਗਿਆ ਸੀ। ਇਹ ਹੈਸ਼ਟੈਗ 28 ਦਸੰਬਰ ਨੂੰ ਸ਼ਾਮ 5:30 ਵਜੇ ਸੂਚੀਬੱਧ ਹੋਇਆ ਅਤੇ ਬਹੁਤ ਹੀ ਘੱਟ ਸਮੇਂ 'ਚ ਵਿਸ਼ਵ ਦੀ ਟ੍ਰੈਂਡਿੰਗ ਲਿਸਟ 'ਚ ਪਹਿਲੇ ਸਥਾਨ 'ਤੇ ਪਹੁੰਚ ਗਿਆ। ਜਾਣਕਾਰੀ ਮੁਤਾਬਕ, ਸ਼ਾਮ 5.45 ਵਜੇ ਤੋਂ ਲੈ ਕੇ ਰਾਤ 8:45 ਵਜੇ ਤੱਕ ਇਹ ਹੈਸ਼ਟੈਗ ਲਗਾਤਾਰ ਵਿਸ਼ਵ ਦੇ ਟਾਪ-5 ਟ੍ਰੈਂਡਸ 'ਚ ਬਣਿਆ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਬੰਗਲਾਦੇਸ਼ 'ਚ ਇਕ ਹੋਰ ਹਿੰਦੂ ਦਾ ਕਤਲ ! ਭਾਜਪਾ ਨੇ ਕੀਤਾ ਸਨਸਨੀਖੇਜ਼ ਦਾਅਵਾ
NEXT STORY