ਸੂਰਤ— ਗੁਜਰਾਤ ਦੇ ਸੂਰਤ 'ਚ ਇਕ ਮਾਰਕੀਟ 'ਚ ਟਰਾਂਸਜੈਂਡਰ ਭਾਈਚਾਰੇ ਦੇ ਲੋਕਾਂ ਦੇ ਆਉਣ 'ਤੇ ਪਾਬੰਦੀ ਲੱਗਾ ਦਿੱਤੀ ਗਈ ਹੈ। ਕਿੰਨਰਾਂ ਵਲੋਂ ਇਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦੇਣ ਦੀ ਘਟਨਾ ਤੋਂ ਬਾਅਦ ਮਾਰਕੀਟ ਵਲੋਂ ਅਜਿਹਾ ਫੈਸਲਾ ਲਿਆ ਗਿਆ।
ਸੂਰਤ 'ਚ ਜਾਪਾਨ ਮਾਰਕੀਟ ਦੇ ਪ੍ਰੈਜੀਡੈਂਟ ਲਲਿਤ ਸ਼ਰਮਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ,''ਕਿੰਨਰ ਹਮੇਸ਼ਾ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ। ਅਜਿਹਾ ਕਰਨ ਤੋਂ ਰੋਕਣ ਲਈ ਉਨ੍ਹਾਂ 'ਤੇ ਪਾਬੰਦੀ ਲਗਾਉਣੀ ਜ਼ਰੂਰੀ ਹੈ, ਜਿਸ ਨਾਲ ਉਹ ਇਸ ਤਰ੍ਹਾਂ ਦੇ ਕੰਮ ਨਾ ਕਰਨ।'' ਇਸ ਬਾਰੇ ਮਾਰਕੀਟ 'ਚ ਨੋਟਿਸ ਵੀ ਲੱਗਾ ਦਿੱਤਾ ਗਿਆ ਹੈ।
ਹਾਲਾਂਕਿ ਕਿੰਨਰਾਂ ਦਾ ਕਹਿਣਾ ਹੈ ਕਿ ਦੂਜਿਆਂ ਦੀ ਗਲਤੀ ਦੀ ਸਜ਼ਾ ਉਨ੍ਹਾਂ ਨੂੰ ਨਹੀਂ ਮਿਲਣੀ ਚਾਹੀਦੀ। ਪਾਇਲ ਕੌਰ ਨਾਮੀ ਇਕ ਕਿੰਨਰ ਨੇ ਕਿਹਾ,''ਇਸ ਬੈਨ ਨਾਲ ਅਸੀਂ ਕਾਫ਼ੀ ਪਰੇਸ਼ਾਨ ਹਾਂ। ਵਿਸ਼ੇਸ਼ ਮੌਕਿਆਂ 'ਤੇ ਇਨ੍ਹਾਂ ਮਾਰਕੀਟਜ਼ ਤੋਂ ਮਿਲਣ ਵਾਲੀ ਰਕਮ ਹੀ ਸਾਡੀ ਰੋਜ਼ੀ-ਰੋਟੀ ਦਾ ਸਹਾਰਾ ਹੈ। ਇਹ ਪਾਬੰਦੀ ਗਲਤ ਹੈ।''
AJL ਮਾਮਲਾ: ਹੁੱਡਾ ਅਤੇ ਵੋਰਾ ਨੂੰ ED ਦੀ ਵਿਸ਼ੇਸ਼ ਅਦਾਲਤ ਨੇ ਜਾਰੀ ਕੀਤਾ ਨੋਟਿਸ
NEXT STORY