ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸਕੂਲਾਂ 'ਚ ਸਿਰਫ਼ ਅੱਧਾ ਸਮੈਸਟਰ ਪੂਰਾ ਹੋਣ ਦੇ ਬਾਵਜੂਦ ਸੰਬੰਧਤ ਪ੍ਰਸ਼ਾਸਨ ਵਲੋਂ ਵੱਖ-ਵੱਖ ਜਮਾਤਾਂ ਦੀਆਂ ਸਲਾਨਾ ਪ੍ਰੀਖਿਆਵਾਂ ਤੈਅ ਪ੍ਰੋਗਰਾਮ ਦੇ ਹਿਸਾਬ ਨਾਲ ਕਰਵਾਉਣ ਦਾ ਫੈਸਲਾ ਕਰਨ ਤੋਂ ਬਾਅਦ ਵਿਦਿਆਰਥੀ ਪਰੇਸ਼ਾਨੀ 'ਚ ਫਸ ਗਏ ਹਨ। 5 ਅਗਸਤ ਨੂੰ ਜੰਮੂ-ਕਸ਼ਮੀਰ 'ਚ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਮਾਤਾ-ਪਿਤਾ ਦਾ ਦੋਸ਼ ਹੈ ਕਿ ਸਕੂਲ ਪ੍ਰਸ਼ਾਸਨ ਨੇ ਵਿਦਿਆਰਥੀਆਂ ਤੋਂ ਉਨ੍ਹਾਂ ਮਹੀਨਿਆਂ ਦੀ ਫੀਸ ਲਈ, ਜਦੋਂ ਸਕੂਲ ਬੰਦ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਸਕੂਲ ਪ੍ਰਸ਼ਾਸਨ ਨੇ ਪਾਠਕ੍ਰਮ 'ਚ ਬਿਨਾਂ ਕੋਈ ਢਿੱਲ ਦਿੱਤੇ ਸਲਾਨਾ ਪ੍ਰੀਖਿਆਵਾਂ ਦਾ ਐਲਾਨ ਕਰ ਦਿੱਤਾ ਹੈ। ਮਾਤਾ-ਪਿਤਾ ਅਤੇ ਵਿਦਿਆਰਥੀ ਪਰੇਸ਼ਾਨ ਹਨ ਕਿ ਜੇਕਰ ਪ੍ਰੀਖਿਆਵਾਂ ਪਾਠਕ੍ਰਮ 'ਚ ਬਿਨਾਂ ਕਿਸੇ ਕਟੌਤੀ ਦੇ ਹੁੰਦੀਆਂ ਹਨ ਤਾਂ ਵਿਦਿਆਰਥੀ ਸ਼ਾਇਦ ਚੰਗੇ ਅੰਕ ਨਹੀਂ ਲਿਆ ਸਕਣਗੇ ਪਰ ਜੇਕਰ ਸਲਾਨਾ ਪ੍ਰੀਖਿਆਵਾਂ ਨਹੀਂ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਇਕ ਕੀਮਤੀ ਸਾਲ ਦਾ ਨੁਕਸਾਨ ਹੋ ਜਾਵੇਗਾ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਇਸ ਸਥਿਤ 'ਚ ਬਹੁਤ ਪਰੇਸ਼ਾਨ ਹਨ ਅਤੇ ਉਨ੍ਹਾਂ ਨੇ ਤੈਅ ਪਾਠਕ੍ਰਮ ਦੇ ਕਰੀਬ ਅੱਧੇ ਹਿੱਸੇ ਦਾ ਹੀ ਅਧਿਐਨ ਕੀਤਾ ਹੈ।
ਇੱਥੇ ਇਕ ਨਿੱਜੀ ਸਕੂਲ ਦੀ ਜਮਾਤ 12ਵੀਂ ਦੀ ਵਿਦਿਆਰਥਣ ਨਿਆਲਾ ਨੇ ਕਿਹਾ,''ਅਸੀਂ 5 ਅਗਸਤ ਤੋਂ ਘਰ 'ਚ ਹਾਂ। ਕੋਈ ਜਮਾਤ ਨਹੀਂ ਹੋਈ ਅਤੇ ਮੌਜੂਦਾ ਮਾਹੌਲ 'ਚ ਪੜ੍ਹਾਈ ਬਹੁਤ ਮੁਸ਼ਕਲ ਰਹੀ। ਕਿਵੇਂ ਅਸੀਂ ਪ੍ਰੀਖਿਆ ਦੀ ਤਿਆਰੀ ਕਰ ਸਕਦੇ ਹਾਂ?'' ਉਸ ਨੇ ਕਿਹਾ ਕਿ ਪਾਬੰਦੀਆਂ ਕਾਰਨ ਨਿੱਜੀ ਟਿਊਸ਼ਨ ਵੀ ਪ੍ਰਭਾਵਿਤ ਰਿਹਾ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਵੀ ਇਹੀ ਕਹਾਣੀ ਹੈ। ਸਰਕਾਰ ਨੇ ਘਾਟੀ 'ਚ ਸਕੂਲਾਂ ਨੂੰ ਖੋਲ੍ਹਣ ਦਾ ਐਲਾਨ ਕੀਤਾ ਅਤੇ ਅਧਿਆਪਕ ਸਕੂਲ ਆਉਣ ਲੱਗੇ ਪਰ ਵਿਦਿਆਰਥੀ ਸਕੂਲ ਨਹੀਂ ਆਏ। ਇਕ ਸਰਕਾਰੀ ਸਕੂਲ ਦੇ ਜਮਾਤ 10ਵੀਂ ਦੇ ਵਿਦਿਆਰਥੀ ਮੁਸੈਬ ਨੇ ਕਿਹਾ,''ਅਸੀਂ ਸਕੂਲ ਨਹੀਂ ਜਾ ਸਕੇ। ਸਾਡੇ ਮਾਤਾ-ਪਿਤਾ ਨਿੱਜੀ ਟਿਊਸ਼ਨ ਦਾ ਖਰਚਾ ਨਹੀਂ ਚੁੱਕ ਸਕਦੇ। ਅਸੀਂ ਪੂਰਾ ਪਾਠਕ੍ਰਮ ਪੜ੍ਹਿਆ ਨਹੀਂ, ਅਜਿਹੇ 'ਚ ਕਿਵੇਂ ਅਸੀਂ ਸਲਾਨਾ ਪ੍ਰੀਖਿਆਵਾਂ ਲਈ ਤਿਆਰ ਹੋ ਸਕਦੇ ਹਨ?'' ਵਿਦਿਆਰਥੀ ਚਾਹੁੰਦੇ ਹਨ ਕਿ ਪ੍ਰੀਖਿਆ ਟਾਲ ਦਿੱਤੀਆਂ ਜਾਣ ਜਾਂ ਫਿਰ ਘੱਟ ਤੋਂ ਘੱਟ, ਪਾਠਕ੍ਰਮ 'ਚ ਕੁਝ ਕਮੀ ਕੀਤੀ ਜਾਵੇ ਤਾਂ ਕਿ ਪ੍ਰਸ਼ਨ ਪੱਤਰ ਉਸ ਦੇ ਹਿਸਾਬ ਨਾਲ ਸੈੱਟ ਹੋਣ। 5 ਅਗਸਤ ਨੂੰ ਸਰਕਾਰ ਨੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰਾਜ ਦਾ ਦਰਜਾ ਖਤਮ ਕਰਨ ਲਈ ਧਾਰਾ-370 ਦੇ ਜ਼ਿਆਦਾਤਰ ਪ੍ਰਬੰਧਾਂ ਨੂੰ ਰੱਦ ਕਰ ਦਿੱਤਾ ਸੀ ਅਤੇ ਜੰਮੂ-ਕਸ਼ਮੀਰ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡ ਦਿੱਤਾ ਸੀ। ਕਸ਼ਮੀਰ ਦੇ ਸਕੂਲ ਸਿੱਖਿਆ ਡਾਇਰਕੈਟੋਰੇਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜਪਾਲ ਸ਼ਾਸਨ ਤੈਅ ਪ੍ਰੋਗਰਾਮ ਦੇ ਹਿਸਾਬ ਨਾਲ ਅਤੇ ਪਾਠਕ੍ਰਮ 'ਚ ਬਿਨਾਂ ਕਿਸੇ ਕਟੌਤੀ ਦੇ ਪ੍ਰੀਖਿਆਵਾਂ ਕਰਵਾਉਣ 'ਤੇ ਕੋਈ ਸਮਝੌਤਾ ਕਰਨ ਨੂੰ ਤਿਆਰ ਨਹੀਂ ਹੈ।
ਬਸਪਾ ਵਰਕਰਾਂ ਨੇ ਆਪਣੇ ਨੇਤਾਵਾਂ ਨੂੰ ਮੂੰਹ ਕਾਲਾ ਕਰ ਕੇ ਗਧੇ 'ਤੇ ਘੁੰਮਾਇਆ
NEXT STORY